Daily Suraj

ਪੰਜਾਬੀ

ਕਾਨਪੁਰ ਲੈਂਬੋਰਗਿਨੀ ਹਾਦਸਾ: ਤੰਬਾਕੂ ਕਾਰੋਬਾਰੀ ਦੇ ਪੁੱਤਰ ਸ਼ਿਵਮ ਮਿਸ਼ਰਾ ਗ੍ਰਿਫ਼ਤਾਰ

12 Feb, 2026 07:12 AM

ਹਾਦਸੇ ਦੌਰਾਨ ਕਈ ਲੋਕ ਹੋਏ ਸਨ ਜ਼ਖ਼ਮੀ ਕਾਨਪੁਰ ਦੀ ਵੀ.ਆਈ.ਪੀ. ਰੋਡ ’ਤੇ ਵਾਪਰੇ ਭਿਆਨਕ ਲੈਂਬੋਰਗਿਨੀ ਹਾਦਸੇ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਮਸ਼ਹੂਰ ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਪੁੱਤਰ ਸ਼ਿਵਮ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹਾਦਸਾ ਚਾਰ ਦਿਨ ਪਹਿਲਾਂ ਵਾਪਰਿਆ ਸੀ, ਜਦੋਂ ਇੱਕ ਬੇਕਾਬੂ ਲੈਂਬੋਰਗਿਨੀ (Lamborghini Huracan) ਨੇ ਕਈ ਵਾਹਨਾਂ ਅਤੇ ਰਾਹਗੀਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਹਾਦਸੇ ਤੋਂ ਬਾਅਦ ਲਗਜ਼ਰੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਪੁਲੀਸ ਲਗਾਤਾਰ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸੀ।ਜਾਂਚ ਦੌਰਾਨ ਇਸ ਗੱਲ ’ਤੇ ਕਾਫ਼ੀ ਹੰਗਾਮਾ ਹੋਇਆ ਕਿ ਕਾਰ ਕੌਣ ਚਲਾ ਰਿਹਾ ਸੀ। ਸ਼ਿਵਮ ਦੇ ਪਰਿਵਾਰ ਅਤੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਕਾਰ ਮੋਹਨ ਨਾਮ ਦਾ ਡਰਾਈਵਰ ਚਲਾ ਰਿਹਾ ਸੀ। ਹਾਲਾਂਕਿ, ਪੁਲੀਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਅਧਾਰ ’ਤੇ ਇਹ ਸਪੱਸ਼ਟ ਕੀਤਾ ਕਿ ਹਾਦਸੇ ਵੇਲੇ ਸ਼ਿਵਮ ਮਿਸ਼ਰਾ ਹੀ ਡਰਾਈਵਰ ਸੀਟ ’ਤੇ ਮੌਜੂਦ ਸੀ। ਡਰਾਈਵਰ ਵੱਲੋਂ ਅਦਾਲਤ ਵਿੱਚ ਆਤਮ-ਸਮਰਪਣ ਕਰਨ ਦੀ ਕੋਸ਼ਿਸ਼ ਨੂੰ ਵੀ ਨਕਾਰ ਦਿੱਤਾ ਗਿਆ ਹੈ। ਫਿਲਹਾਲ ਪੁਲੀਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

Posted By: Daily Suraj Bureau

Latest News