Daily Suraj

ਪੰਜਾਬੀ

ਧੁੱਸੀ ਬੰਨ੍ਹ ਨੂੰ ਖ਼ਤਰਾ ਵਧਿਆ, ਸਤਲੁਜ ਦਾ ਵਹਿਣ ਮੋੜਨ ਲਈ ਲਾਈਆਂ ਨੋਚਾਂ ਰੁੜ੍ਹੀਆਂ

19 Sep, 2025 01:51 AM

ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੰਡਾਲਾ ਛੰਨਾ ਨੇੜੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਲਗਾਈਆਂ ਜਾ ਰਹੀਆਂ ਨੋਚਾਂ (ਰੋਕਾਂ) ਲੰਘੀ ਰਾਤ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਈਆਂ ਹਨ।


ਇਸ ਦੇ ਨਾਲ ਹੀ ਧੁੱਸੀ ਬੰਨ੍ਹ ਨੂੰ ਖਤਰਾ ਹੋਰ ਵਧ ਗਿਆ ਹੈ। ਨਾਲ ਲੱਗਦੇ ਚਾਰ ਘਰ ਡਿੱਗਣ ਲੱਗ ਪਏ ਹਨ।





ਧੁੱਸੀ ਬੰਨ੍ਹ ਟੁੱਟਣ ਦੇ ਡਰੋਂ ਨੇੜਲੇ ਪਿੰਡਾ ਦੇ ਲੋਕ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਆਪਣਾ ਸਾਮਾਨ ਟਰਾਲੀ ਵਿਚ ਲੱਦਦੇ ਹੋਏ।

ਨੋਚਾਂ ਰੁੜਨ ਕਾਰਨ ਲੋਕਾਂ ਵਿੱਚ ਬੰਨ੍ਹ ਟੁੱਟਣ ਦਾ ਡਰ ਬੈਠ ਗਿਆ ਹੈ। ਮੰਡਾਲਾ ਛੰਨਾ ਦੇ ਲੋਕਾਂ ਨੇ ਆਪਣਾ ਸਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ।


ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਬੁੱਧਵਾਰ ਨੂੰ ਧੁੱਸੀ ਬੰਨ੍ਹ ’ਤੇ ਲਗਾਈ ਜਾ ਰਹੀ ਨੋਚ, ਜੋ ਦੇਰ ਰਾਤ ਰੁੜ੍ਹ ਗਈ ਹੈ।

ਬੰਨ੍ਹ ਦੁਆਲੇ ਨੋਚਾਂ ਲਗਾਉਣ ਦਾ ਕੰਮ ਲੰਘੀ ਰਾਤ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਸੀ ਤਾਂ ਕਿ ਦਰਿਆ ਦੇ ਵਹਿਣ ਨੂੰ ਮੋੜਿਆ ਜਾ ਸਕੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਰਾਤ ਜਿਹੜੀਆਂ ਨੋਚਾਂ ਲਗਾਈਆਂ ਸਨ ਉਹ ਸਤਲੁਜ ਦਰਿਆ ਦੇ ਤੇਜ਼ ਵਹਾਅ ਨੇ ਰੋੜ ਦਿੱਤੀਆਂ ਹਨ।



ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਕੱਲ੍ਹ 20 ਹਜ਼ਾਰ 500 ਕਿਊਸਿਕ ਪਾਣੀ ਵਗ ਰਿਹਾ ਸੀ ਜੋ ਹੁਣ ਵੱਧ 23200 ਕਿਊਸਿਕ ਹੋ ਗਿਆ ਹੈ। ਦਰਿਆ ਦਾ ਤੇਜ਼ ਵਹਾਅ ਹੀ ਬੰਨ੍ਹ ਨੂੰ ਢਾਅ ਲਾ ਰਿਹਾ ਹੈ।

Posted By: Daily Suraj Bureau

Latest News