ਸੰਤ ਰਾਮਪਾਲ ਜੀ ਨੇ ਪਿੰਡ ਕੌਹਰੀਆਂ ਵਿਖੇ ਲਾਚਾਰ ਪਰਿਵਾਰ ਨੂੰ ਦੋ ਬੈੱਡਰੂਮ ਸੈੱਟ ਦਾ ਨਵਾਂ ਘਰ ਬਣਾ ਕੇ ਸੌਂਪਿਆ
(ਜਗਸੀਰ ਸਿੰਘ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਜੀ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੌਹਰੀਆਂ
ਵਿਖੇ ਇੱਕ ਬੇਹੱਦ ਲਾਚਾਰ ਪਰਿਵਾਰ ਲਈ ਨਵਾਂ ਪੱਕਾ ਘਰ ਤਿਆਰ ਕਰਵਾ ਕੇ ਸੌਂਪਿਆ ਗਿਆ। ਇਹ ਪਰਿਵਾਰ ਲੰਮੇ ਸਮੇਂ ਤੋਂ ਗੰਭੀਰ ਆਰਥਿਕ ਤੰਗੀ ਅਤੇ ਬਿਮਾਰੀ ਨਾਲ ਜੂਝ ਰਿਹਾ ਸੀ। ਇਸ ਪਰਿਵਾਰ ਦੇ ਮੁਖੀਆ ਮੇਹਰਦੀਨ ਖਾਨ (ਉਮਰ 40 ਸਾਲ) ਗੰਭੀਰ ਦਿਲ ਦੀ ਬਿਮਾਰੀ ਨਾਲ ਪੀੜਤ ਹਨ। ਉਨ੍ਹਾਂ ਦੇ ਦਿਲ ਵਿੱਚ ਦੋ ਸਟੰਟ ਪਏ ਹੋਏ ਹਨ ਅਤੇ ਦੋ ਹੋਰ ਪੈਣੇ ਬਾਕੀ ਹਨ, ਜਿਸ ਕਾਰਨ ਉਹ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਰਹੇ। ਉਨ੍ਹਾਂ ਦੀ ਪਤਨੀ ਨਗਮਾ ਬੇਗਮ (ਉਮਰ 37 ਸਾਲ) ਅਸ਼ਿੱਖਤ ਹੈ ਅਤੇ ਕਦੇ-ਕਦਾਈਂ ਦਿਹਾਡੀ ‘ਤੇ ਕੰਮ ਮਿਲਣ ‘ਤੇ ਹੀ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ। ਪਰਿਵਾਰ ਵਿੱਚ ਤਿੰਨ ਨਿੱਕੀਆਂ ਬੱਚੀਆਂ ਮਿਖਤ ਪਰਵੀਨ (10 ਸਾਲ), ਸਕੀਨਾ (7 ਸਾਲ) ਅਤੇ ਰਵੀਨਾ (5 ਸਾਲ) ਹਨ, ਜੋ ਪੜ੍ਹਾਈ ਕਰ ਰਹੀਆਂ ਹਨ। ਪਰਿਵਾਰ ਦੀ ਕੋਈ ਪੱਕੀ ਆਮਦਨ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਰੋਜ਼ਾਨਾ ਖੁਰਾਕ ਦਾ ਖ਼ਰਚਾ ਵੀ ਪਿੰਡ ਵਾਸੀਆਂ ਵੱਲੋਂ ਹੀ ਚਲਾਇਆ ਜਾ ਰਿਹਾ ਸੀ। ਜਿਹੜੇ ਘਰ ਵਿੱਚ ਇਹ ਪਰਿਵਾਰ ਪਹਿਲਾਂ ਰਹਿ ਰਿਹਾ ਸੀ, ਉਹ ਵੀ ਅਧੂਰਾ ਅਤੇ ਕਰਜ਼ੇ ਵਾਲਾ ਸੀ, ਜਿਸ ‘ਤੇ ਅਜੇ ਵੀ ਕਰੀਬ 50 ਹਜ਼ਾਰ ਰੁਪਏ ਬਾਕੀ ਸਨ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਨਾਜ਼ੁਕ ਸੀ ਕਿ ਘਰ ਵਿੱਚ ਨਾ ਕੋਈ ਕਮਾਉਣ ਜੋਗਾ ਮੈਂਬਰ ਸੀ, ਨਾ ਕੋਈ ਪਸ਼ੂ, ਨਾ ਹੀ ਕੋਈ ਬੈਂਕ ਬੈਲੈਂਸ। ਘਰ ਦੀ ਕੁੱਲ ਜ਼ਮੀਨ ਸਿਰਫ਼ 50 ਗਜ਼ ਸੀ। ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਦਵਾਈ ਲਿਆਉਣ ‘ਤੇ ਹੀ ਹਰ ਮਹੀਨੇ ਲਗਭਗ 5 ਹਜ਼ਾਰ ਰੁਪਏ (ਬੱਸ ਕਿਰਾਇਆ, ਆਟੋ ਕਿਰਾਇਆ ਅਤੇ ਦਵਾਈ) ਖਰਚ ਹੋ ਜਾਂਦੇ ਸਨ, ਜੋ ਇਸ ਪਰਿਵਾਰ ਲਈ ਬਹੁਤ ਵੱਡਾ ਭਾਰ ਸੀ।ਇਸ ਤਰ੍ਹਾਂ ਦੀ ਦਰਦਨਾਕ ਸਥਿਤੀ ਨੂੰ ਵੇਖਦੇ ਹੋਏ ਸੰਤ ਰਾਮਪਾਲ ਜੀ ਮਹਾਰਾਜ ਜੀ ਵੱਲੋਂ ਮਨੁੱਖਤਾ ਦੇ ਨਾਤੇ ਇਸ ਪਰਿਵਾਰ ਲਈ ਨਵਾਂ ਪੱਕਾ ਘਰ ਤਿਆਰ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਛੱਤ ਮੁਹੱਈਆ ਕਰਵਾਈ ਗਈ, ਤਾਂ ਜੋ ਇਹ ਪਰਿਵਾਰ ਸਨਮਾਨਜਨਕ ਜੀਵਨ ਜੀ ਸਕੇ।ਅੰਨ ਪੂਰਨਾਂ ਮੁਹਿੰਮ ਰਾਹੀਂ ਲਾਚਾਰ ਪਰਿਵਾਰਾਂ ਲਈ ਆਸ ਦੀ ਕਿਰਨ -ਜ਼ਿਕਰਯੋਗ ਹੈ ਕਿ ਸੰਤ ਰਾਮਪਾਲ ਜੀ ਮਹਾਰਾਜ ਜੀ ਵੱਲੋਂ ਦੇਸ਼ ਭਰ ਵਿੱਚ ਅੰਨ ਪੂਰਣਾ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਅਧੀਨ ਗਰੀਬ, ਲਾਚਾਰ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਅਤੇ ਖਾਣ-ਪੀਣ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਘਰੇਲੂ ਜ਼ਰੂਰਤ ਦੀਆਂ 23 ਵਸਤਾਂ ਦੀ ਕਿੱਟ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈ। ਇਸ ਮੁਹਿੰਮ ਤਹਿਤ ਲਾਚਾਰ ਪਰਿਵਾਰਾਂ ਨੂੰ ਮੌਸਮ ਅਨੁਸਾਰ ਕੱਪੜੇ, ਸਿੱਖਿਆ ਸਹੂਲਤਾਂ ਤੋਂ ਬਾਂਝੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ, ਲਾਚਾਰ ਵਿਅਕਤੀਆਂ ਦੇ ਇਲਾਜ਼ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਜਿਹਨਾਂ ਕੋਲ ਸਿਰ ਢੱਕਣ ਲਈ ਛੱਤ ਨਹੀਂ ਉਹਨਾਂ ਨੂੰ ਮਕਾਨ ਵੀ ਬਣਾ ਕੇ ਦਿੱਤਾ ਜਾਂਦਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਇਹ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੋਵੇ ਅਤੇ ਹਰ ਲੋੜਵੰਦ ਤੱਕ ਖਾਣਾ ਪਹੁੰਚੇ। ਸੰਗਰੂਰ ਦੇ ਇਸ ਪਰਿਵਾਰ ਨੂੰ ਘਰ ਮਿਲਣ ਨਾਲ ਨਾਲ ਅੰਨ ਪੂਰਣਾ ਮੁਹਿੰਮ ਦੇ ਤਹਿਤ ਭਵਿੱਖ ਵਿੱਚ ਵੀ ਰਾਸ਼ਨ ਆਦਿ ਦੀ ਸਹਾਇਤਾ ਮਿਲਦੀ ਰਹੇਗੀ। ਇਲਾਕੇ ਦੇ ਲੋਕਾਂ ਨੇ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਇਸ ਮਨੁੱਖਤਾ ਭਰੇ ਕਦਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਸਮਾਜ ਲਈ ਪ੍ਰੇਰਣਾਦਾਇਕ ਦੱਸਿਆ।
Posted By: Daily Suraj Bureau