Daily Suraj

ਪੰਜਾਬੀ

ਅਕਾਸਾ ਏਅਰ ਦੀ ਉਡਾਣ ’ਚ ਖਰਾਬੀ ਕਾਰਨ ਹਲਚਲ, ਕੋਈ ਜਾਨੀ ਨੁਕਸਾਨ ਨਹੀਂ

13 Jan, 2026 04:05 PM

ਅਕਾਸਾ ਏਅਰ ਦੀ ਪੁਣੇ ਤੋਂ ਬੰਗਲੁਰੂ ਜਾਣ ਵਾਲੀ ਉਡਾਣ ਨੂੰ ਤਕਨੀਕੀ ਖ਼ਰਾਬੀ ਕਾਰਨ ਰੋਕਣਾ ਪਿਆ ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਸੂਤਰਾਂ ਅਨੁਸਾਰ, ਬੋਇੰਗ 737 ਮੈਕਸ ਜਹਾਜ਼ ਵਿੱਚ ਆਖ਼ਰੀ ਸਮੇਂ ਦੌਰਾਨ ਤਕਨੀਕੀ ਸਮੱਸਿਆ ਆਈ। ਇਹ ਉਡਾਣ ਸਵੇਰੇ 8.50 ਵਜੇ ਪੁਣੇ ਹਵਾਈ ਅੱਡੇ ਤੋਂ ਰਵਾਨਾ ਹੋਣੀ ਸੀ ਅਤੇ ਕਰੀਬ 8.10 ਵਜੇ ਬੋਰਡਿੰਗ ਸ਼ੁਰੂ ਹੋਈ ਸੀ। ਯਾਤਰੀਆਂ ਮੁਤਾਬਕ ਉਡਾਣ ਰੱਦ ਹੋਣ ਤੋਂ ਪਹਿਲਾਂ ਯਾਤਰੀ ਲਗਪਗ ਡੇਢ ਘੰਟਾ ਜਹਾਜ਼ ਵਿੱਚ ਬੈਠੇ ਰਹੇ। ਜਦੋਂ ਜਹਾਜ਼ ਉਡਾਣ ਲਈ ਤਿਆਰ ਹੋ ਰਿਹਾ ਸੀ, ਉਸ ਸਮੇਂ ਤਕਨੀਕੀ ਖ਼ਰਾਬੀ ਦੀ ਸੂਚਨਾ ਮਿਲੀ। ਬਾਅਦ ਵਿੱਚ ਏਅਰਲਾਈਨ ਵੱਲੋਂ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਅਕਾਸਾ ਏਅਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਨੰਬਰ QP 1312 ਤਕਨੀਕੀ ਕਾਰਨਾਂ ਕਰਕੇ ਰੋਕਣੀ ਪਈ ਤੇ ਬਾਅਦ ਦੁਪਹਿਰ ਰਵਾਨਾ ਕੀਤੀ।

Posted By: Daily Suraj Bureau

Latest News