Daily Suraj

ਪੰਜਾਬੀ

ਲੁਧਿਆਣਾ ‘ਚ ਗੋਲੀ ਲੱਗਣ ਨਾਲ ਪੁਲੀਸ ਕਾਂਸਟੇਬਲ ਦੀ ਜਾਨ ਗਈ, ਕਾਰਨ ਅਜੇ ਅਸਪਸ਼ਟ

31 Jan, 2026 04:25 PM

ਸ਼ੋਅਰੂਮ ਮਾਲਕ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਸਨ ਪੁਲੀਸ ਕਾਂਸਟੇਬਲ ਲੁਧਿਆਣਾ ਦੇ ਮੁੱਲਾਂਪੁਰ ਕਸਬੇ ਵਿੱਚ ਕਾਰ ਸ਼ੋਰੂਮ ਦੇ ਬਾਹਰ ਤਾਇਨਾਤ ਪੁਲੀਸ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ 25 ਸਾਲਾ ਅਨੂਸ਼ ਮਸੀਹ ਵਜੋਂ ਹੋਈ ਹੈ। ਪੁਲੀਸ ਮੁਤਾਬਕ, ਅਨੂਸ਼ ਮਸੀਹ ਨੂੰ ਗਰਦਨ ਵਿੱਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ‘ਆਰਏਸੀ ਲਗਜ਼ਰੀ ਕਾਰਜ਼’ ਦੇ ਮਾਲਕ ਨੂੰ ਇੱਕ ਗੈਂਗਸਟਰ ਵੱਲੋਂ ਵਸੂਲੀ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਲਈ ਕੁੱਲ ਚਾਰ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਦੋ ਸ਼ੋਰੂਮ ਅਤੇ ਦੋ ਮਾਲਕ ਦੇ ਨਿਵਾਸ ਸਥਾਨ ’ਤੇ ਡਿਊਟੀ ਕਰ ਰਹੇ ਸਨ। ਘਟਨਾ ਮੌਕੇ ਅਨੂਸ਼ ਮਸੀਹ ਸ਼ੋਰੂਮ ਦੇ ਬਾਹਰ ਕਾਰ ਵਿੱਚ ਬੈਠਾ ਸੀ ਤੇ ਉਸ ਨੇ ਆਪਣੇ ਸਾਥੀ ਕਾਂਸਟੇਬਲ ਨੂੰ ਪਾਣੀ ਲਿਆਉਣ ਭੇਜਿਆ। ਉਸ ਦੀ ਗੈਰਹਾਜ਼ਰੀ ਦੌਰਾਨ ਅਚਾਨਕ ਗੋਲੀ ਚੱਲ ਗਈ ਜੋ ਅਨੂਸ਼ ਦੀ ਗਰਦਨ ਵਿੱਚ ਲੱਗੀ। ਵਾਪਸ ਆਉਣ ’ਤੇ ਸਾਥੀ ਨੇ ਉਸ ਨੂੰ ਕਾਰ ਦੀ ਸੀਟ ’ਤੇ ਖੂਨ ਵਿੱਚ ਲੱਥਪੱਥ ਪਾਇਆ। ਸੂਚਨਾ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਵਰਿੰਦਰ ਸਿੰਘ ਖੋਸਾ ਮੁਤਾਬਕ ਗੋਲੀ ਮ੍ਰਿਤਕ ਦੀ ਸਰਕਾਰੀ ਏਕੇ-47 ਰਾਇਫਲ ਤੋਂ ਅਚਾਨਕ ਚੱਲੀ। ਗੋਲੀ ਪਹਿਲਾਂ ਗਰਦਨ ਵਿੱਚ ਲੱਗੀ ਅਤੇ ਫਿਰ ਸਿਰ ਨੂੰ ਚੀਰਦੀ ਹੋਈ ਨਿਕਲ ਗਈ। Advertisement ਜ਼ਿਕਰਯੋਗ ਹੈ ਕਿ ਅਨੂਸ਼ ਮਸੀਹ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਅਧਾਰ ’ਤੇ ਪੁਲੀਸ ਵਿੱਚ ਨੌਕਰੀ ਜੁਆਇਨ ਕੀਤੀ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Posted By: Daily Suraj Bureau

Latest News