ਪਾਣੀਪਤ ਵਿਚ ਮੰਦਰ ’ਚੋਂ ਨਿਹੰਗਾਂ ਨੇ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ

ਪਾਣੀਪਤ ਵਿਚ ਮੰਦਰ ’ਚੋਂ ਨਿਹੰਗਾਂ ਨੇ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ

ਪਾਣੀਪਤ : ਪਾਣੀਪਤ ਦੇ ਹਰੀਬਾਗ ਕਲੋਨੀ ਵਿਚ ਸਥਿਤ ਲਕਸ਼ਮੀ ਨਾਰਾਇਣ ਮੰਦਰ ’ਚ ਸੈਂਕੜੇ ਨਿਹੰਗ ਸਿੱਖਾਂ ਨੇ ਤਲਵਾਰਾਂ ਲਹਿਰਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੁੱਕ ਕੇ ਲੈ ਗਏ। ਮੰਦਰ ਵਿਚ ਭਾਰੀ ਵਿਰੋਧ ਦੇ ਬਾਵਜੂਦ, ਉਨ੍ਹਾਂ ਨੇ ਤਲਵਾਰਾਂ ਲਹਿਰਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੁੱਕ ਕੇ ਲੈ ਗਏ।

ਜਾਣਕਾਰੀ ਅਨੁਸਾਰ ਲਕਸ਼ਮੀ ਨਾਰਾਇਣ ਮੰਦਰ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ। ਜਿਸ ਸਬੰਧੀ ਵਿਵਾਦ ਜਾਰੀ ਸੀ। ਇਸ ਲਈ ਨਿਹੰਗ ਸਿੱਖਾਂ ਨੇ ਇਸ ਨੂੰ ਮੰਦਰ ਵਿਚੋਂ ਚੁੱਕ ਲਿਆ ਗਿਆ। ਇਸ ਲਈ ਇਸ ਘਟਨਾ ਤੋਂ ਬਾਅਦ ਇਸ ਘਟਨਾ ਦਾ ਵੀਡੀਉ ਵੀ ਵਾਇਰਲ ਹੋ ਗਿਆ। ਜਿਸ ਵਿਚ ਸਿੱਖ ਨਿਹੰਗ ਨੌਜਵਾਨਾਂ ਨੂੰ ਮੰਦਰ ਵਿਚ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। 

ਮੰਦਰ ਦੇ ਸੇਵਕਾਂ ਨੇ ਦੋਸ਼ ਲਗਾਉਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਡੇ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਿਹੰਗ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਹੀ ਆਖ਼ਰੀ ਸਾਹ ਲਿਆ। ਇਸ ਦੌਰਾਨ ਉਨ੍ਹਾਂ ਨਾਲ ਕੁੱਝ ਔਰਤਾਂ ਵੀ ਉੱਥੇ ਮੌਜੂਦ ਸਨ।

ਮੰਦਰ ਵਿਚ ਸ਼ਰਧਾਲੂਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੰਦਰ ਵਿਚ ਭਾਰੀ ਪੁਲਿਸ ਫ਼ੋਰਸ ਤਾਇਨਾਤ ਕਰ ਦਿਤੀ ਗਈ।

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਬਾਅਦ ਦੋਹਾਂ ਧਿਰਾਂ ਨੂੰ ਥਾਣੇ ’ਚ ਬੁਲਾਇਆ ਗਿਆ ਹੈ ਤੇ ਦੋਹਾਂ ਧਿਰਾਂ ’ਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ਾਂ ਜਾਰੀ ਹਨ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

#Panipat #NihangSinghs #GuruGranthSahib #ReligiousRespect #SikhMaryada #PanipatNews