Daily Suraj

ਪੰਜਾਬੀ

ਅੰਬਾਲਾ ਦੇ ਸਕੂਲਾਂ ਨੂੰ ਮਿਲੀ ਬੰਬ ਧਮਕੀ, ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

19 Jan, 2026 06:47 PM

ਅੰਬਾਲਾ ਦੇ ਕਈ ਸਕੂਲਾਂ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਕਰਕੇ ਪੁਲੀਸ ਨੂੰ ਇਮਾਰਤਾਂ ਦੀ ਵਿਆਪਕ ਸੁਰੱਖਿਆ ਜਾਂਚ ਕਰਨੀ ਪਈ। ਰਿਵਰਸਾਈਡ ਡੀਏਵੀ ਪਬਲਿਕ ਸਕੂਲ, ਅੰਬਾਲਾ ਛਾਉਣੀ ਦੀ ਪ੍ਰਿੰਸੀਪਲ ਸੀਮਾ ਦੱਤ ਨੇ ਕਿਹਾ ਕਿ ਪੁਲੀਸ ਨੇਅੰਬਾਲਾ ਦੇ ਕਈ ਸਕੂਲਾਂ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਕਰਕੇ ਪੁਲੀਸ ਨੂੰ ਇਮਾਰਤਾਂ ਦੀ ਵਿਆਪਕ ਸੁਰੱਖਿਆ ਜਾਂਚ ਕਰਨੀ ਪਈ। ਰਿਵਰਸਾਈਡ ਡੀਏਵੀ ਪਬਲਿਕ ਸਕੂਲ, ਅੰਬਾਲਾ ਛਾਉਣੀ ਦੀ ਪ੍ਰਿੰਸੀਪਲ ਸੀਮਾ ਦੱਤ ਨੇ ਕਿਹਾ ਕਿ ਪੁਲੀਸ ਨੇ ਇਮਾਰਤਾਂ ਦੀ ਜਾਂਚ ਕੀਤੀ ਹੈ ਅਤੇ ਅਥਾਰਿਟੀਜ਼ ਹਾਈ ਅਲਰਟ ’ਤੇ ਹਨ।ਦੱਤ ਨੇ ਕਿਹਾ, ‘‘ਇੱਕ ਗੁਮਨਾਮ ਈਮੇਲ ਮਿਲਣ ਤੋਂ ਬਾਅਦ ਅਸੀਂ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਕਰਮਚਾਰੀ ਇੱਥੇ ਪਹੁੰਚੇ; ਅਸੀਂ ਚੌਕਸ ਹਾਂ। ਕੁੱਲ ਤਿੰਨ ਸਕੂਲਾਂ ਨੂੰ ਇਹ ਈਮੇਲ ਮਿਲੀ ਹੈ।’’ ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਕਈ ਸਕੂਲਾਂ ਨੂੰ 10 ਦਸੰਬਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਸਕੂਲਾਂ ਨੇ ਤੁਰੰਤ ਮਾਪਿਆਂ ਨੂੰ ਸਾਵਧਾਨੀ ਵਜੋਂ ਆਪਣੇ ਬੱਚਿਆਂ ਨੂੰ ਵਾਪਸ ਲਿਜਾਣ ਦੀ ਬੇਨਤੀ ਕੀਤੀ ਸੀ।

Latest News