Daily Suraj

ਪੰਜਾਬੀ

ਗਊ ਭਗਤ ਚੈਨ ਸਿੰਘ ਵਲੋਂ ਗਊਸ਼ਾਲਾ ਨੂੰ 10 ਬਿਸਵੇ ਜਗਾਂ ਦਾਨ ਦੇਣ ਬਦਲੇ ਪ੍ਰਬੰਧਕਾਂ ਨੇ ਕੀਤਾ ਸਨਮਾਨ

21 Jan, 2026 02:35 PM

ਮੁਖ਼ਤਿਆਰ ਸਿੰਘ ਸ਼ਹਿਰ ਨਿਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਗਊਸ਼ਾਲਾ ਅਮਲੋਹ ਵਿਖੇ ਮੰਡੀ ਗੋਬਿੰਦਗੜ੍ਹ ਨਿਵਾਸੀ ਇੱਕ ਗਊ ਭਗਤ ਚੈਨ ਸਿੰਘ ਨੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਨੂੰ ਆਪਣੀ 10 ਵਿਸਵੇ ਜਗਾ ਭਾਵ 17 ਮਰਲੇ ਜਗਾਂ ਪਿੰਡ ਹਰਬੰਸਪੁਰਾ ਨੇੜੇ ਖਾਟੂ ਸ਼ਾਮ ਮੰਦਿਰ ਮੰਡੀ ਗੋਬਿੰਦਗੜ੍ਹ ਦਾਨ ਵਜੋਂ ਦਿੱਤੀ ਗਈ ਜਿਸ ਦੀ ਰਜਿਸਟਰੀ ਕਰਵਾਈ ਗਈ। ਪ੍ਰਬੰਧਕਾਂ ਨੇ ਸ੍ਰੀ ਤਾਰਕ ਮੁਹੰਮਦ ਸਿੰਪਲ ਦੀ ਸਲਾਘਾ ਕਰਦਿਆ ਕਿਹਾ ਕਿ ਉਸ ਦੀ ਪ੍ਰੇਰਨਾ ਨਾਲ ਹੀ ਚੈਨ ਸਿੰਘ ਨੇ ਆਪਣੀ ਜਗਾਂ ਦੀ ਗਊਸ਼ਾਲਾ ਦੇ ਨਾਮ ਰਜਿਸਟਰੀ ਕਰਵਾਈ। ਉਨ੍ਹਾਂ ਇਸ ਰਜਿਸਟਰੀ ਕਰਵਾਉਣ ਵਿੱਚ ਸ਼੍ਰੀ ਸਤ ਪਾਲ ਗੋਇਲ ਉਰਫ ਪਾਲੀ ਗੋਇਲ ਵਲੋਂ ਦਿਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਚੈਨ ਸਿੰਘ ਦਾ ਗਊਸ਼ਾਲਾ ਪ੍ਰਬੰਧਕਾਂ ਵਲੋਂ ਧੰਨਵਾਦ ਕਰਦਿਆ ਸਨਮਾਨ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਭੂਸ਼ਨ ਸੂਦ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਰਮੇਸ ਕੁਮਾਰ ਗੁਪਤਾ, ਦਿਨੇਸ਼ ਗੋਇਲ, ਡਾ. ਮਨਜੀਤ ਸਿੰਘ ਮਨੀ, ਜੁਗਲ ਕਿਸ਼ੋਰ ਗੋਇਲ, ਸੁਰਿੰਦਰ ਤਗੜ ਪੱਪੀ, ਅਸ਼ੋਕ ਕੁਮਾਰ ਮੁਕਤਸਰ, ਲਾਲ ਚੰਦ ਕਾਲਾ, ਪੰਡਿਤ ਸ਼੍ਰੀ ਰਵੀ ਸ਼ਰਮਾ ਆਦਿ ਹਾਜ਼ਰ ਸਨ। ਪ੍ਰਧਾਨ ਸਿਵ ਕੁਮਾਰ ਗਰਗ ਨੇ ਚੈਨ ਸਿੰਘ ਅਤੇ ਉਸ ਦੇ ਪਰਿਵਾਰਕ ਮੈਬਰਾਂ ਦੇ ਇਸ ਅਹਿਮ ਯੋਗਦਾਨ ਲਈ ਧੰਨਵਾਦ ਕੀਤਾ। ਗਊਸ਼ਾਲਾ ਕਮੇਟੀ ਅਮਲੋਹ ਵੱਲੋਂ ਸ਼੍ਰੀ ਚੈਨ ਸਿੰਘ ਅਤੇ ਤਾਰਕ ਮੁਹੰਮਦ ਸਿੰਪਲ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ।

Posted By: Daily Suraj Bureau

Latest News