Daily Suraj

ਪੰਜਾਬੀ

ਬੰਗਲਾਦੇਸ਼ ਸਰਕਾਰ ਨੇ ਹਸੀਨਾ ਦੇ ਬਿਆਨ ਪ੍ਰਕਾਸ਼ਿਤ ਕਰਨ ’ਤੇ ਮੀਡੀਆ ਨੂੰ ਜਾਰੀ ਕੀਤੀ ਚੇਤਾਵਨੀ

18 Nov, 2025 06:51 PM

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 'ਸਜ਼ਾਯਾਫ਼ਤਾ ਅਤੇ ਫਰਾਰ' ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਬਿਆਨਾਂ ਦੀ ਰਿਪੋਰਟਿੰਗ ਕਰਨ ਤੋਂ ਗੁਰੇਜ਼ ਕਰਨ ਲਈ ਸਾਰੇ ਪ੍ਰਿੰਟ,ਇਲੈਕਟ੍ਰਾਨਿਕ ਅਤੇ ਆਨਲਾਈਨ ਮੀਡੀਆ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ। ਇਸ ਲਈ ਕੌਮੀ ਸੁਰੱਖਿਆ ਅਤੇ ਜਨਤਕ ਵਿਵਸਥਾ ਨੂੰ ਲੈ ਕੇ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ।

 ਨੈਸ਼ਨਲ ਸਾਈਬਰ ਸੁਰੱਖਿਆ ਏਜੰਸੀ (NCSA) ਨੇ ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦਾਅਵਾ ਕੀਤਾ ਕਿ ਹਸੀਨਾ ਦੇ ਬਿਆਨਾਂ ਵਿੱਚ ਅਜਿਹੇ ਨਿਰਦੇਸ਼ ਜਾਂ ਸੱਦੇ ਹੋ ਸਕਦੇ ਹਨ ਜੋ ‘ਹਿੰਸਾ,ਗੜਬੜ ਅਤੇ ਅਪਰਾਧਿਕ ਗਤੀਵਿਧੀਆਂ’ ਨੂੰ ਭੜਕਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੇ ਸਮਰੱਥ ਹਨ।


Posted By: Daily Suraj Bureau

Latest News