Daily Suraj

ਪੰਜਾਬੀ

ਨੌਕਰੀ ਬਦਲੇ ਜ਼ਮੀਨ ਘਪਲੇ ’ਚ ਸੀਬੀਆਈ ਵੱਲੋਂ ਲਾਲੂ ਯਾਦਵ ਤੋਂ ਪੁੱਛ- ਪੜਤਾਲ

07 Mar, 2023 05:30 AM

ਨਵੀਂ ਦਿੱਲੀ, 7 ਮਾਰਚਸੀਬੀਆਈ ਨੇ ਅੱਜ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਬਦਲੇ ਜ਼ਮੀਨ ਘਪਲੇ ਸਬੰਧੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਲਾਲੂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਏਜੰਸੀ ਨੇ ਪਟਨਾ ਸਥਿਤ ਰਿਹਾਇਸ਼ 'ਤੇ ਪੰਜ ਘੰਟੇ ਪੁੱਛ ਪੜਤਾਲ ਕੀਤੀ ਸੀ। ਸੀਬੀਆਈ ਦੇ ਪੰਜ ਅਧਿਕਾਰੀਆਂ ਦੀ ਟੀਮ ਅੱਜ ਸਵੇਰੇ 10.40 ਵਜੇ ਦੋ ਕਾਰਾਂ ਵਿੱਚ ਮੀਸ਼ਾ ਭਾਰਤੀ ਦੇ ਪੰਡਾਰਾ ਪਾਰਕ ਸਥਿਤ ਘਰ ਪਹੁੰਚੀ, ਜਿੱਥੇ ਪ੍ਰਸਾਦ ਫਿਲਹਾਲ ਰਹਿ ਰਹੇ ਹਨ ਅਤੇ ਦਿਨ ਭਰ ਪੁੱਛ ਪੜਤਾਲ ਜਾਰੀ ਰਹੇਗੀ।

Latest News