Daily Suraj

ਪੰਜਾਬੀ

ਜੇਐੱਨਯੂਐੱਸਯੂ ਚੋਣਾਂ: ਅਦਿੱਤੀ ਮਿਸ਼ਰਾ ਪ੍ਰਧਾਨ ਬਣੀ; ਚਾਰੋ ਅਹੁਦਿਆਂ ’ਤੇ ਖੱਬੇ ਪੱਖੀ ਕਾਬਜ਼

07 Nov, 2025 01:13 AM

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐੱਨਯੂਐੱਸਯੂ) ਦੀ ਪ੍ਰਧਾਨਗੀ ਦੀ ਚੋਣ ਖੱਬੇ ਪੱਖੀ ਅਦਿਤੀ ਮਿਸ਼ਰਾ ਨੇ ਜਿੱਤ ਲਈ ਹੈ। ਉਸ ਨੂੰ 1,861 ਵੋਟਾਂ ਮਿਲੀਆਂ ਹਨ। ਉਸ ਨੇ ਏਬੀਵੀਪੀ ਦੇ ਵਿਕਾਸ ਪਟੇਲ ਨੂੰ ਹਰਾਇਆ, ਜਿਸ ਨੂੰ 1,447 ਵੋਟਾਂ ਮਿਲੀਆਂ। ਅਦਿੱਤੀ ਨੇ 414 ਵੋਟਾਂ ਦਾ ਚੋਣ ਜਿੱਤੀ।


ਖੱਬੇ ਮੋਰਚੇ ਨੇ ਚਾਰ ਕੇਂਦਰੀ ਪੈਨਲ ਦੇ ਅਹੁਦਿਆਂ ਉਪਰ ਕਬਜ਼ਾ ਕੀਤਾ। ਉਪ ਪ੍ਰਧਾਨ ਦੀ ਚੋਣ ਲਈ ਕੇ. ਗੋਪਿਕਾ ਨੇ ਖੱਬੇ ਪੱਖੀਆਂ ਲਈ ਫੈਸਲਾਕੁੰਨ ਜਿੱਤ ਦਰਜ ਕੀਤੀ। ਉਸ ਨੇ 2,966 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਏਬੀਵੀਪੀ ਦੀ ਤਾਨਿਆ ਕੁਮਾਰੀ ਨੇ 1,730 ਵੋਟਾਂ ਹਾਸਲ ਕੀਤੀਆਂ।



ਜਨਰਲ ਸਕੱਤਰ ਦੇ ਕਰੀਬੀ ਮੁਕਾਬਲੇ ਵਿੱਚ ਖੱਬੇ ਪੱਖੀ ਦੇ ਸੁਨੀਲ ਯਾਦਵ ਨੇ 1,915 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਏਬੀਵੀਪੀ ਦੇ ਰਾਜੇਸ਼ਵਰ ਕਾਂਤ ਦੂਬੇ ਨੂੰ 1,841 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੀ ਚੋਣ ਦਾਨੀਸ਼ ਅਲੀ ਨੇ 1,991 ਵੋਟਾਂ ਹਾਸਲ ਕਰ ਕੇ ਜਿੱਤੀ। ਜਦਕਿ ਏਬੀਵੀਪੀ ਦੇ ਅਨੁਜ ਦਮਾਰਾ ਨੂੰ 1,762 ਵੋਟਾਂ ਮਿਲੀਆਂ।



ਇਸ ਤੋਂ ਪਹਿਲਾਂ ਗਿਣਤੀ ਸਮੇਂ ਖੱਬੇ ਪੱਖੀ ਅਤੇ ਸੱਜੇ ਪੱਖੀ ਧਿਰ ਦੇ ਸਮਰਥਕਾਂ ਵਿਚਾਲੇ ਝੜਪ ਹੋਈ ਪਰ ਉੱਥੇ ਯੂਨੀਵਰਸਿਟੀ ਵੱਲੋਂ ਤਾਇਨਾਤ ਗਾਰਡਾਂ ਨੇ ਸ਼ਾਂਤੀ ਬਹਾਲ ਕਰਵਾਈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM