Daily Suraj

ਪੰਜਾਬੀ

ਮੋਗਾ ਵਿੱਚ ਸੜਕ ’ਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਮਚਿਆ ਹਲਚਲ

24 Feb, 2026 05:17 PM

ਕਸਬਾ ਬੇਲਾ ਅਟਾਰੀ ਸੜਕ ’ਤੇ ਇਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ ( 23) ਪੁੱਤਰ ਤਰਲੋਚਨ ਸਿੰਘ ਪਿੰਡ ਗਰੇਵਾਲ ਜੋ ਕਿ ਕਸਬਾ ਬੇਲਾ ਵਿਖੇ ਆਪਣੇ ਨਾਨਕੇ ਘਰ ਰਹਿੰਦਾ ਸੀ, ਰਾਤ ਰੋਟੀ ਖਾ ਕੇ ਮੋਟਰਸਾਈਕਲ ’ਤੇ ਪਿੰਡ ਅਟਾਰੀ ਵਿਖੇ ਆਪਣੇ ਦੋਸਤ ਕੋਲ ਗਿਆ ਸੀ ਪਰ ਉਸ ਕੋਲ ਨਹੀਂ ਪਹੁੰਚਿਆ। ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਸ ਨੇ ਕਾਫ਼ੀ ਫੋਨ ਕੀਤੇ ਪਰ ਜਸਕਰਨ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਸਵੇਰੇ ਰਾਹਗੀਰਾਂ ਨੇ ਸੜਕ ਕੰਢੇ ਮ੍ਰਿਤਕ ਨੌਜਵਾਨ ਤੇ ਉਸ ਦਾ ਮੋਟਰਸਾਈਕਲ ਦੇਖਿਆ ਤਾਂ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਚੌਂਕੀ ਬੇਲਾ ਦੇ ਇੰਚਾਰਜ਼ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰਕੇ ਛੇਤੀ ਹੀ ਮਸਲਾ ਹੱਲ ਕਰ ਲਿਆ ਜਾਵੇਗਾ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਤੇ ਦੋਸਤਾਂ ਨੇ ਸ਼ੱਕ ਜਤਾਇਆ ਕਿ ਜਸਕਰਨ ਸਿੰਘ ਦੀ ਹਾਦਸੇ ਵਿੱਚ ਮੌਤ ਨਹੀਂ ਹੋਈ ਬਲਕਿ ਉਸ ਦਾ ਕਿਸੇ ਦੂਜੀ ਥਾਂ ਕਤਲ ਕਰਕੇ ਲਾਸ਼ ਇੱਥੇ ਸੁੱਟੀ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਨੂੰ ਇਤਲਾਹ ਦੇਣ ਤੋਂ ਬਾਅਦ ਵੀ ਪੁਲੀਸ ਦੋ ਘੰਟੇ ਬਾਅਦ ਅਤੇ ਫੋਰੈਂਸਿਕ ਟੀਮ ਵੀ ਦੇਰੀ ਨਾਲ ਪਹੁੰਚੀ। ਪਰਿਵਾਰਕ ਮੈਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

Posted By: Daily Suraj Bureau

Latest News