Daily Suraj

ਪੰਜਾਬੀ

ਮੌਨਸੂਨ ਇਜਲਾਸ 'ਚ ਵਿਪਖ਼ ਦੇ ਹੰਗਾਮੇ ਕਾਰਨ ਰੁਕੀ ਸੰਸਦ ਦੀ ਕਾਰਵਾਈ

24 Jul, 2025 01:10 AM

ਨਵੀਂ ਦਿੱਲੀ : ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ(SIR), ਪਹਿਲਗਾਮ ਦਹਿਸ਼ਤੀ ਹਮਲੇ ਤੇ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਮੌਨਸੂਨ ਇਜਲਾਸ ਦੇ ਤੀਜੇ ਦਿਨ ਅੱਜ ਮੁੜ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ,  ਫਿਰ ਦੁਪਹਿਰ 2 ਵਜੇ ਤੱਕ ਅਤੇ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਦੋਵੇਂ ਸਦਨ ਦੁਪਹਿਰ 2 ਵਜੇ ਮੁੜ ਜੁੜੇ ਤਾਂ ਬਿਹਾਰ ਵੋਟਰ ਸੂਚੀਆਂ ਦੀ ਸੋਧ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਹੰਗਾਮੇ  ਵਿਚਕਾਰ ਦੋਵਾਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।ਵਿਰੋਧੀ ਧਿਰਾਂ ਉਪਰੋਕਤ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਬਜ਼ਿੱਦ ਰਹੀਆਂ ਤੇ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਦਰਜ ਕਰਵਾਇਆ। ਰਾਜ ਸਭਾ ਵਿੱਚ ਸਿਫ਼ਰ ਕਾਲ ਨਹੀਂ ਹੋ ਸਕਿਆ ਜਦੋਂ ਕਿ ਲੋਕ ਸਭਾ ਵਿੱਚ ਸੰਸਦ ਮੈਂਬਰ ਤਖ਼ਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਦੇਖੇ ਗਏ। ਦੋਵਾਂ ਸਦਨਾਂ ਵਿਚ ਕ੍ਰਮਵਾਰ ਡਿਪਟੀ ਚੇਅਰਮੈਨ ਹਰੀਵੰਸ਼ ਅਤੇ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਪਰ ਹੰਗਾਮਾ ਜਾਰੀ ਰਹਿਣ ਕਾਰਨ ਕਾਰਵਾਈ ਮੁਲਤਵੀ ਕਰਨੀ ਪਈ। ਸੱਤਾਧਿਰ ਤੇ ਵਿਰੋਧੀ ਧਿਰਾਂ ਵਿਚ ਬਣੇ ਜਮੂਦ ਕਰਕੇ ਮੌਨਸੂਨ ਸੈਸ਼ਨ ਵਿਚ ਲਗਾਤਾਰ ਅੜਿੱਕਾ ਪੈ ਰਿਹਾ ਹੈ।

#MonsoonSession #ParliamentDisruption #LokSabha #RajyaSabha #IndianPolitics #SessionAdjourned #ParliamentNews

Latest News