Daily Suraj

ਪੰਜਾਬੀ

ਪੰਥ ਖਾਲਸਾ ਸਾਜਨਾ ਦਿਵਸ ਅਤੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਦੇ 100 ਸਾਲਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 5 ਅਪ੍ਰੈਲ ਨੂੰ

03 Apr, 2026 04:30 PM

(ਜਗਸੀਰ ਸਿੰਘ) - ਪੰਥ ਖਾਲਸਾ ਸਾਜਨਾ ਦਿਵਸ ਸਬੰਧੀ ਤੇ 20ਵੀਂ ਸਦੀ ਦੇ ਅਵਤਾਰ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਸੱਚਖੰਡ ਜਾਣ ਦੇ 100 ਸਾਲਾ ਦਿਵਸ ਅਤੇ ਸਿੱਧਸਰ ਸਿਹੌੜਾ ਸਾਹਿਬ ਵਾਲੇ ਸੰਤ ਬਲਵੰਤ ਸਿੰਘ ਜੀ ਮਹਾਰਾਜ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਵਿਸ਼ਾਲ ਅਤੇ ਅਨੋਖਾ ਨਗਰ ਕੀਰਤਨ 05 ਅਪ੍ਰੈਲ 2026 ਨੂੰ ਆਰੰਭ ਹੋਵੇਗਾ। ਇਸ ਬਾਰੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਵਿਸ਼ਾਲ ਅਤੇ ਅਨੋਖਾ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਤੋਂ ਆਰੰਭ ਹੋ ਕੇ, ਗੁਰਦੁਆਰਾ ਭੱਠਾ ਸਾਹਿਬ,ਚੰਗਾਲ, ਬੰਗਾਂਵਾਲੀ, ਬੇਨੜਾ, ਧੂਰੀ ,ਮਾਲੇਰਕੋਟਲਾ ਵਿਚੋਂ ਹੋ ਕੇ ਗੁਰਦੁਆਰਾ ਸੁਖਸਾਗਰ ਸਾਹਿਬ ਬਾਲੇਵਾਲ-ਭੋਗੀਵਾਲ ਸਾਹਿਬ ਵਿਖੇ ਪੜਾਅ ਕਰੇਗਾ। ਇਸ ਉਪਰੰਤ ਕੁੱਪ-ਟੋਟਾ, ਮਲੌਦ, ਚੋਮੋ, ਬਾਬਰਪੁਰ, ਮਦਨੀਪੁਰ, ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੋੜਾ ਸਾਹਿਬ ਵਿਖੇ ਪਹੁੰਚੇਗਾ।ਉਹਨਾਂ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਦੌਰਾਨ ਇਲਾਕੇ ਦੇ ਧਾਰਮਿਕ ਅਸਥਾਨਾਂ ਤੋਂ ਇਲਾਵਾ ਰਾਸਤੇ ਵਿਚ ਆਉਣ ਵਾਲੇ ਪਿੰਡਾ ਅਤੇ ਸ਼ਹਿਰਾ ਦੀਆਂ ਸੰਗਤਾ ਵੱਲੋਂ ਅਨੇਕਾਂ ਪਕਵਾਨਾ ਦੇ ਲੰਗਰ ਵੀ ਲਗਾਏ ਜਾਣਗੇ। ਉਨ੍ਹਾਂ ਇਲਾਕੇ ਦੀ ਸਮੂਹ ਸੰਗਤ ਨੂੰ ਬੇਨਤੀ ਕਰਦਿਆਂ ਕਿ ਇਸ ਨਗਰ ਕੀਰਤਨ ਵਿੱਚ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪੋ-ਆਪਣੀਆਂ ਹਾਜ਼ਰੀਆਂ ਲਗਵਾਉਣ ਅਤੇ ਜਿਨ੍ਹਾਂ ਸੰਗਤਾਂ ਪਾਸ ਆਪਣੇ ਆਪਣੇ ਸਾਧਨ ਹਨ ਉਹ ਆਪਣੇ ਵਹਿਕਲਾਂ ਨੂੰ ਨਾਲ ਲੈ ਕੇ ਨਗਰ ਕੀਰਤਨ ਦੀ ਰੌਣਕ ਵਧਾਉਣ ਦੀ ਸੇਵਾ ਕਰਨ ।ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਜਸਵਿੰਦਰ ਸਿੰਘ ਹਰੇੜੀ, ਡਾਕਟਰ ਗੁਰਮੇਲ ਸਿੰਘ ਬਹਾਦਰਪੁਰ , ਮੈਨੇਜਰ ਸੁਖਵਿੰਦਰ ਸਿੰਘ,ਬਲਕਾਰ ਸਿੰਘ, ਗੁਰਪਿਆਰ ਸਿੰਘ ਅਤੇ ਕਰਨੈਲ ਸਿੰਘ ਜੱਸੇਕਾ ਵੀ ਹਾਜ਼ਰ ਸਨ।

Posted By: Daily Suraj Bureau

Latest News