Daily Suraj

ਪੰਜਾਬੀ

GNA ਯੂਨੀਵਰਸਿਟੀ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 3 ਬੱਚਿਆਂ ਦੀ ਹਾਲਤ ਗੰਭੀਰ

14 Jan, 2020 05:30 AM

ਗੋਰਾਇਆ: ਪੰਜਾਬ ‘ਚ ਸੰਘਣੀ ਧੁੰਦ ਕਾਰਨ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁਕੇ ਹਨ।ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਗੋਰਾਇਆ ਨੈਸ਼ਨਲ ਹਾਈਵੇਅ ’ਤੇ ਪਿੰਡ ਗੋਹਾਵਰ ਦੇ ਨੇੜੇ ਵਾਪਰਿਆ ਹੈ, ਜਿਥੇ ਜੀ. ਐਨ. ਏ. ਯੂਨੀਵਰਸਿਟੀ ਦੀ ਬੱਸ, ਜੋ ਕਿ ਗੋਰਾਇਆ ਤੋਂ ਫਗਵਾੜਾ ਜਾ ਰਹੀ ਸੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।3 ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਜ਼ਖਮੀਆਂ ਨੂੰ ਫਗਵਾੜਾ ਦੇ ਸਿਵਲ ਹਪਤਸਾਲ ਵਿਚ ਦਾਖਲ ਕਰਾਇਆ ਗਿਆ ਹੈ। ਉਥੇ ਹੀ ਇਕ ਲੜਕੀ ਨੂੰ ਡੀ.ਐਮ. ਸੀ. ਰੈਫਰ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਬੱਸ ‘ਚ 8 ਬੱਚਿਆਂ ਸਮੇਤ 10 ਲੋਕ ਸਵਾਰ ਸਨ।

Latest News