Daily Suraj

ਪੰਜਾਬੀ

ਪਹਿਲ ਮੰਡੀ " ਰਿਵਾਇਤੀ, ਸਵਾਦੀ ਅਤੇ ਸਿਹਤਮੰਦ ਉਤਪਾਦਾਂ ਦਾ ਖਜ਼ਾਨਾ" ਡਾ. ਏ. ਐੱਸ. ਮਾਨ

13 Jul, 2026 10:16 AM

ਖਰੀਦਦਾਰਾਂ ਨੇ ਉਤਪਾਦਾਂ ਦੀ ਗੁਣਵੱਤਾ ਅਤੇ ਵਾਜਬ ਕੀਮਤਾਂ ਦੀ ਕੀਤੀ ਸਰਾਹਨਾ (ਜਗਸੀਰ ਸਿੰਘ)- ਪਹਿਲ ਮੰਡੀ ਦੇ ਪ੍ਰਬੰਧਕ ਡਾ ਏ ਐੱਸ ਮਾਨ ਨੇ ਕਿਹਾ ਕਿ "ਪਹਿਲ ਮੰਡੀ" ਦਾ ਮਕਸਦ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ, ਕਿਸਾਨਾਂ ਅਤੇ ਮਹਿਲਾ ਉਦਮੀਆਂ ਨੂੰ ਬਾਜ਼ਾਰ ਨਾਲ ਜੋੜਨਾ ਅਤੇ ਲੋਕਾਂ ਨੂੰ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕ ਕਰਨਾ ਹੈ। ਸ਼ਹਿਰ ਵਾਸੀਆਂ ਵੱਲੋਂ ਬੇਸ਼ੱਕ ਪਹਿਲ ਮੰਡੀ ਨੂੰ ਬਹੁਤ ਪਿਆਰ ਮਿਲੀਆ ਹੈ। ,ਫਿਰ ਵੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਹਫ਼ਤੇ ਲੱਗਣ ਵਾਲੀ "ਪਹਿਲ ਮੰਡੀ" ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਥਾਨਕ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ। ਇਸ ਮੌਕੇ ਉਨਾਂ ਨਾਲ ਸ਼੍ਰੀ ਰਾਜਿੰਦਰ ਕੁਮਾਰ ਪੀ.ਡੀ.ਐੱਮ.ਓ. ਦਫ਼ਤਰ ਏ. ਡੀ ਸੀ. (ਡੀ ), ਦਰਸ਼ਨ ਸਿੰਘ ਪੇਧਨੀ ਕਲਾ, ਸੰਦੀਪ ਕੌਰ ਬਾਲੀਆਂ ,ਅਮਨ ਬੜਿੰਗ, ਜੋਲੀ ਧਾਲੀਵਾਲ ,ਹਰਪ੍ਰੀਤ ਸਿੰਘ ਚਾਚਾ ਭਤੀਜਾ ਗੁੜ ਵਾਲੇ ਬੱਬਨਪੁਰ, ਸੰਦੀਪ ਕੌਰ ਬਾਲੀਆਂ ,ਜਸਪ੍ਰੀਤ ਕੌਰ ਨੰਦਗੜ੍ਹ, ਕਰਮਜੀਤ ਕੌਰ ਘਾਬਦਾ, ਸੁਖਚੈਨ ਸਿੰਘ ਧਲੇਵਾ ਅਤੇ ਜਗਦੇਵ ਸਿੰਘ ਸਤੋਜ ਆਦਿ ਹਾਜ਼ਰ ਸਨ ।

Posted By: Daily Suraj Bureau

Latest News