ਦੀਪਿਕਾ-ਰਣਵੀਰ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਵੈਂਕਟੇਸ਼ਵਰ ਮੰਦਿਰ ਪਹੁੰਚ ਕੇ ਕੀਤੇ ਦਰਸ਼ਨ, ਦੇਖੋ ਤਸਵੀਰਾਂ
ਮੁੰਬਈ: ਬਾਲੀਵੁੱਡ ਦੀ ਸਭ ਤੋਂ ਚਰਚਿਤ ਵਿਆਹੁਤਾ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਆਪਣੇ ਵਿਆਹ ਦੇ ਇਕ ਸਾਲ ਪੂਰੇ ਹੋਣ ’ਤੇ ਦੀਪਿਕਾ ਅਤੇ ਰਣਵੀਰ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਭਗਵਾਨ ਦਾ ਆਸ਼ੀਰਵਾਦ ਲੈਣ ਪਹੁੰਚੇ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜੋੜੀ ਨਵੀਂ ਵਿਆਹੀ ਜੋੜੀ ਦੀ ਹੀ ਤਰ੍ਹਾਂ ਸਜੀ ਹੋਈ ਹੈ। ਇਸ ਮੌਕੇ ’ਤੇ ਦੀਪਿਕਾ ਲਾਲ ਰੰਗ ਦੀ ਸਾੜ੍ਹੀ ਪਹਿਨੀ ਨਜ਼ਰ ਆਈ ਅਤੇ ਰਣਵੀਰ ਸਿੰਘ ਆਫ ਵਾਈਟ ਸ਼ੇਰਵਾਨੀ ਪਾਈ ਹੋਈ ਹੈ। ਮੰਦਰ ‘ਚ ਦਰਸ਼ਨ ਕਰਨ ਤੋਂ ਬਾਅਦ ਦੀਪ-ਵੀਰ ਨੇ ਮੀਡੀਆ ਨੂੰ ਪੋਜ ਦਿੱਤੇ ਅਤੇ ਫੈਨਜ਼ ਨਾਲ ਮੁਲਾਕਾਤ ਕੀਤੀ।ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਜਗਤ ਦੇ ਇਸ ਵਿਆਹ ਨੇ ਜਿੰਨ੍ਹੀ ਚਰਚਾ ਖੱਟੀ ਸ਼ਾਇਦ ਹੀ ਕਿਸੇ ਹੋਰ ਵਿਆਹ ਨੇ ਬਾਲੀਵੁੱਡ ‘ਚ ਅਜਿਹੀ ਪ੍ਰਸਿੱਧੀ ਹਾਸਿਲ ਕੀਤੀ ਹੋਵੇ।ਦੋਵਾਂ ਨੇ ਪਿਛਲੇ ਸਾਲ ਇਟਲੀ ਦੇ ਲੇਕ ਕੋਮੋ ਵਿਚ ਗਰੈਂਡ ਵੈਡਿੰਗ ਕੀਤੀ ਸੀ। ਦੋਵੇਂ ਅਕਸਰ ਇਕ-ਦੂਜੇ ਲਈ ਸੋਸ਼ਲ ਮੀਡੀਆ ’ਤੇ ਪਿਆਰ ਜ਼ਾਹਰ ਕਰਦੇ ਰਹਿੰਦੇ ਹਨ।
Posted By: Daily Suraj Bureau