Daily Suraj

ਪੰਜਾਬੀ

ਸ਼ਾਂਤੀ ਲਈ 3,700 ਕਿਮੀ ਦੀ ਪੈਦਲ ਯਾਤਰਾ ‘ਤੇ ਨਿਕਲੇ ਬੁੱਧ ਭਿਕਸ਼ੂ

12 Feb, 2026 10:38 AM

ਅਮਰੀਕਾ ਵਿੱਚ 19 ਬੁੱਧ ਭਿਕਸ਼ੂਆਂ ਦਾ ਇਕ ਸਮੂਹ ਇਨ੍ਹੀਂ ਦਿਨੀਂ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਭਿਕਸ਼ੂ ਟੈਕਸਸ ਤੋਂ ਵਾਸ਼ਿੰਗਟਨ ਡੀ.ਸੀ. ਤੱਕ ਕਰੀਬ 3,700 ਕਿਲੋਮੀਟਰ ਦੀ ਲੰਬੀ ਪੈਦਲ ਯਾਤਰਾ ਕਰ ਰਹੇ ਹਨ, ਜਿਸ ਦਾ ਮਕਸਦ ਦੁਨੀਆ ਨੂੰ ਸ਼ਾਂਤੀ ਅਤੇ ਇਕਤਾ ਦਾ ਸੰਦੇਸ਼ ਦੇਣਾ ਹੈ। ‘ਵਾਕ ਫ਼ੋਰ ਪੀਸ’ ਨਾਮ ਨਾਲ ਜਾਣੀ ਜਾਂਦੀ ਇਸ ਯਾਤਰਾ ਦਾ ਉਦੇਸ਼ ਅਮਨ, ਸਹਿਨਸ਼ੀਲਤਾ ਅਤੇ ਆਪਸੀ ਭਾਈਚਾਰੇ ਨੂੰ ਪ੍ਰੋਤਸਾਹਿਤ ਕਰਨਾ ਹੈ। ਭਿਕਸ਼ੂ ਰਸਤੇ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਰੁਕਦੇ ਹੋਏ ਲੋਕਾਂ ਨਾਲ ਮਿਲ ਰਹੇ ਹਨ ਅਤੇ ਸ਼ਾਂਤੀ ਦਾ ਸੰਦੇਸ਼ ਸਾਂਝਾ ਕਰ ਰਹੇ ਹਨ। ਸਥਾਨਕ ਲੋਕਾਂ ਵੱਲੋਂ ਵੀ ਇਸ ਯਾਤਰਾ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਕਈ ਥਾਵਾਂ ‘ਤੇ ਭਿਕਸ਼ੂਆਂ ਦੇ ਸਵਾਗਤ ਲਈ ਸਮਾਗਮ ਕਰਵਾਏ ਜਾ ਰਹੇ ਹਨ, ਜਿੱਥੇ ਲੋਕ ਉਨ੍ਹਾਂ ਦੇ ਸੰਦੇਸ਼ ਨੂੰ ਧਿਆਨ ਨਾਲ ਸੁਣ ਰਹੇ ਹਨ। ਭਿਕਸ਼ੂਆਂ ਦਾ ਕਹਿਣਾ ਹੈ ਕਿ ਇਹ ਯਾਤਰਾ ਸਿਰਫ਼ ਧਾਰਮਿਕ ਨਹੀਂ, ਸਗੋਂ ਮਨੁੱਖਤਾ ਨੂੰ ਜੋੜਨ ਦੀ ਇਕ ਕੋਸ਼ਿਸ਼ ਹੈ। ਉਨ੍ਹਾਂ ਅਨੁਸਾਰ ਦੁਨੀਆ ਵਿੱਚ ਵੱਧ ਰਹੀ ਤਣਾਅਪੂਰਨ ਸਥਿਤੀ ਵਿੱਚ ਅਮਨ ਅਤੇ ਦਇਆ ਦਾ ਸੰਦੇਸ਼ ਬਹੁਤ ਜ਼ਰੂਰੀ ਹੈ।

Posted By: Daily Suraj Bureau

Latest News