ਪ੍ਰਧਾਨ ਮੰਤਰੀ ਮੋਦੀ ਵੱਲੋਂ ਕੇਰਲਾ ਵਿਚ ਵਿਜ਼ਿੰਝਮ ਬੰਦਰਗਾਹ ਦਾ ਉਦਘਾਟਨ
- ਰਾਸ਼ਟਰੀ
- 02 May,2025

ਤਿਰੂਵਨੰਤਪੁਰਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਜ਼ਿੰਝਮ (Vizhinjam) ਕੌਮਾਂਤਰੀ ਸਮੁੰਦਰੀ ਬੰਦਰਗਾਹ ਦੇ ਪਹਿਲੇ ਪੜਾਅ ਦਾ ਰਸਮੀ ਉਦਘਾਟਨ ਕੀਤਾ। ਇਸ ਬੰਦਰਗਾਹੀ ਪ੍ਰਾਜੈਕਟ ਨੂੰ 8,867 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਪੂਰਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਸਵੇਰੇ 10.15 ਵਜੇ ਤਿਰੂਵਨੰਤਪੁਰਮ ਸ਼ਹਿਰ ਤੋਂ ਹੈਲੀਕਾਪਟਰ ਰਾਹੀਂ ਵਿਜ਼ਿੰਝਮ ਬੰਦਰਗਾਹ ਪਹੁੰਚੇ ਅਤੇ ਟ੍ਰਾਂਸਸ਼ਿਪਮੈਂਟ ਹੱਬ ਦਾ ਦੌਰਾ ਕਰਕੇ ਸਹੂਲਤਾਂ ਦਾ ਜਾਇਜ਼ਾ ਲਿਆ। ਉਪਰੰਤ ਸਵੇਰੇ 11.33 ਵਜੇ, ਉਨ੍ਹਾਂ ਨੇ ਕੇਰਲ ਦੇ ਰਾਜਪਾਲ ਰਾਜੇਂਦਰ ਆਰਲੇਕਰ, ਮੁੱਖ ਮੰਤਰੀ ਪਿਨਾਰਈ ਵਿਜਯਨ, ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਤਿਰੂਵਨੰਤਪੁਰਮ ਤੋਂ ਕਾਂਗਰਸ ਐੱਮਪੀ ਸ਼ਸ਼ੀ ਥਰੂਰ ਦੀ ਮੌਜੂਦਗੀ ਵਿੱਚ ਸਹੂਲਤ ਦੇ ਪਹਿਲੇ ਪੜਾਅ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ।
ਤਿਰੂਵਨੰਤਪੁਰਮ ਜ਼ਿਲ੍ਹੇ ਵਿਚਲੀ ਇਸ ਬੰਦਰਗਾਹ ਤੋਂ ਕੌਮਾਂਤਰੀ ਵਪਾਰ ਅਤੇ ਸ਼ਿਪਿੰਗ ਵਿੱਚ ਭਾਰਤ ਦੀ ਭੂਮਿਕਾ ਬਦਲਣ ਦੀ ਉਮੀਦ ਹੈ। ਡੂੰਘੇ ਪਾਣੀ ਵਾਲੀ ਇਸ ਬੰਦਰਗਾਹ ਨੂੰ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (ਏਪੀਐੱਸਈਜ਼ੈੱਡ) ਦੁਆਰਾ ਵਿਕਸਤ ਕੀਤਾ ਗਿਆ ਹੈ, ਜੋ ਜਨਤਕ ਨਿੱਜੀ ਭਾਈਵਲੀ ਤਹਿਤ ਭਾਰਤ ਦਾ ਸਭ ਤੋਂ ਵੱਡਾ ਬੰਦਰਗਾਹ ਡਿਵੈਲਪਰ ਅਤੇ ਅਡਾਨੀ ਸਮੂਹ ਦਾ ਹਿੱਸਾ ਹੈ। ਇੱਕ ਸਫਲ ਟ੍ਰਾਇਲ ਤੋਂ ਬਾਅਦ, ਬੰਦਰਗਾਹ ਨੂੰ ਪਿਛਲੇ ਸਾਲ 4 ਦਸੰਬਰ ਨੂੰ ਆਪਣਾ ਵਪਾਰਕ ਕਮਿਸ਼ਨਿੰਗ ਸਰਟੀਫਿਕੇਟ ਪ੍ਰਾਪਤ ਹੋਇਆ ਸੀ।
#PMModi #VizhinjamPort #KeralaDevelopment #EconomicGrowth #InfrastructureDevelopment #NationalGrowth #IndiaTrade #AtmanirbharBharat
Posted By:

Leave a Reply