Daily Suraj

ਪੰਜਾਬੀ

ਯੂਪੀਐਸਸੀ ਪ੍ਰੀਖਿਆਰਥੀਆਂ ਵੱਲੋਂ ਅਮਿਤ ਸ਼ਾਹ ਦੇ ਘਰ ਅੱਗੇ ਮੁਜ਼ਾਹਰਾ

05 Jan, 2019 05:30 AM

ਨਵੀਂ ਦਿੱਲੀ, ਯੂਪੀਐਸਸੀ ਪ੍ਰੀਖਿਆਰਥੀਆਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ ਅੱਗੇ ਰੋਸ਼ ਮੁਜ਼ਾਹਰਾ ਕੀਤਾ। ਉਹ ਪ੍ਰੀਖਿਆ ਲਈ ਇਕ ਹੋਰ ਮੌਕਾ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਸਾਲ 2011 ਅਤੇ 2015 ਵਿਚਾਲੇ ਨੇਮਾਂ ਵਿੱਚ ਬਦਲਾਅ ਕਾਰਨ ਪ੍ਰਭਾਵਿਤ ਹੋਏ ਹਨ। ਇਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਉਹ ਕੱਲ੍ਹ ਅਧੀ ਰਾਤ ਤੋਂ ਲੁਟੀਅਨਜ਼ ਦਿੱਲੀ ਸਥਿਤ ਸ਼ਾਹ ਦੀ ਰਿਹਾਇਸ਼ ਅੱਗੇ ਮੁਜ਼ਾਹਰਾ ਕਰ ਰਹੇ ਹਨ।

Latest News