Daily Suraj

ਪੰਜਾਬੀ

ਬੈਂਕ ਧੋਖਾਧੜੀ ਮਾਮਲਾ: ਈਡੀ ਵੱਲੋਂ ਲੰਡਨ ਦੇ ਬਕਿੰਘਮ ਪੈਲੇਸ ਨੇੜੇ ਜਾਇਦਾਦ ਕੁਰਕ

31 Dec, 2025 05:25 PM

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਟੈਕਸਟਾਈਲ ਖੇਤਰ ਦੀ ਪ੍ਰਮੁੱਖ ਕੰਪਨੀ ਐੱਸ ਕੁਮਾਰਸ ਨੇਸ਼ਨਵਾਈਡ ਲਿਮਟਿਡ ਅਤੇ ਇਸ ਦੇ ਸਾਬਕਾ ਸੀਐੱਮਡੀ ਨਿਤਿਨ ਕਸਲੀਵਾਲ ਵਿਰੁੱਧ ਮਨੀ ਲਾਂਡਰਿੰਗ ਅਤੇ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿੱਚ ਲੰਡਨ ਦੇ ਬਕਿੰਘਮ ਪੈਲੇਸ ਨੇੜੇ 150 ਕਰੋੜ ਰੁਪਏ ਦੀ ਜਾਇਦਾਦ...
ਨਵੀਂ ਦਿੱਲੀ
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਟੈਕਸਟਾਈਲ ਖੇਤਰ ਦੀ ਪ੍ਰਮੁੱਖ ਕੰਪਨੀ ਐੱਸ ਕੁਮਾਰਸ ਨੇਸ਼ਨਵਾਈਡ ਲਿਮਟਿਡ ਅਤੇ ਇਸ ਦੇ ਸਾਬਕਾ ਸੀਐੱਮਡੀ ਨਿਤਿਨ ਕਸਲੀਵਾਲ ਵਿਰੁੱਧ ਮਨੀ ਲਾਂਡਰਿੰਗ ਅਤੇ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿੱਚ ਲੰਡਨ ਦੇ ਬਕਿੰਘਮ ਪੈਲੇਸ ਨੇੜੇ 150 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।
ਕੇਂਦਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜਾਰੀ ਕੀਤੇ ਗਏ ਅੰਤਰਿਮ ਹੁਕਮਾਂ ਰਾਹੀਂ ਕੀਤੀ ਗਈ ਹੈ। ਨਿਤਿਨ ਕਸਲੀਵਾਲ ’ਤੇ ਭਾਰਤੀ ਬੈਂਕਾਂ ਦੇ ਕੰਸੋਰਟੀਅਮ ਨਾਲ 1,400 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਈਡੀ ਅਨੁਸਾਰ, ਕਸਲੀਵਾਲ ਨੇ ਵਿਦੇਸ਼ੀ ਨਿਵੇਸ਼ ਦੇ ਨਾਂ 'ਤੇ ਫੰਡਾਂ ਦੀ ਹੇਰਾਫੇਰੀ ਕੀਤੀ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼, ਜਰਸੀ ਅਤੇ ਸਵਿਟਜ਼ਰਲੈਂਡ ਵਰਗੇ ਟੈਕਸ ਹੈਵਨ ਦੇਸ਼ਾਂ ਵਿੱਚ ਨਿੱਜੀ ਟਰੱਸਟਾਂ ਦਾ ਇੱਕ ਗੁੰਝਲਦਾਰ ਜਾਲ ਬਣਾ ਕੇ ਵਿਦੇਸ਼ਾਂ ਵਿੱਚ ਜਾਇਦਾਦਾਂ ਹਾਸਲ ਕੀਤੀਆਂ। ਜਾਂਚ ਵਿੱਚ ਸਾਹਮਣੇ ਆਇਆ ਕਿ 'ਕੈਥਰੀਨ ਟਰੱਸਟ' ਰਾਹੀਂ ਲੰਡਨ ਸਥਿਤ ਇਸ ਮਹਿੰਗੀ ਜਾਇਦਾਦ 'ਤੇ ਕੰਟਰੋਲ ਰੱਖਿਆ ਗਿਆ ਸੀ।
ਏਜੰਸੀ ਨੇ 23 ਦਸੰਬਰ ਨੂੰ ਇਸ ਮਾਮਲੇ ਵਿੱਚ ਛਾਪੇਮਾਰੀ ਕਰਕੇ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸਾਂ ਵੀ ਜ਼ਬਤ ਕੀਤੀਆਂ ਸਨ। ਹੁਣ ਭਾਰਤੀ ਏਜੰਸੀ ਇਸ ਜਾਇਦਾਦ ਦਾ ਕਬਜ਼ਾ ਲੈਣ ਲਈ ਬ੍ਰਿਟੇਨ ਦੀਆਂ ਸਬੰਧਤ ਜਾਂਚ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ।

Latest News