Daily Suraj

ਪੰਜਾਬੀ

ਆਧਾਰ ਕਾਰਡ ਧਾਰਕਾਂ ਨੂੰ ਰਾਹਤ, myAadhaar ਪੋਰਟਲ ‘ਤੇ ਫ੍ਰੀ ਅਪਡੇਟ ਸੇਵਾ ਜਾਰੀ

22 May, 2026 03:42 PM

ਡਿਜੀਟਲ ਯੁੱਗ ਵਿੱਚ ਆਧਾਰ ਕਾਰਡ ਹਰ ਨਾਗਰਿਕ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਚੁੱਕਾ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ, ਹਰ ਵਿੱਤੀ ਅਤੇ ਪ੍ਰਸ਼ਾਸਨਿਕ ਕੰਮ ਲਈ ਆਧਾਰ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਇਸ ਵਿੱਚ ਦਰਜ ਜਾਣਕਾਰੀ ਦਾ ਅਪਡੇਟ ਰਹਿਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸੇ ਦੌਰਾਨ ਆਧਾਰ ਉਪਭੋਗਤਾਵਾਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।ਭਾਰਤੀ ਵਿਲੱਖਣ ਪਛਾਣ ਪ੍ਰਾਧਿਕਰਨ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸਹੂਲਤ ਦਿੰਦਿਆਂ ਆਧਾਰ ਵਿੱਚ ਮੁਫ਼ਤ ਦਸਤਾਵੇਜ਼ ਅਪਡੇਟ ਕਰਨ ਦੀ ਮਿਆਦ ਨੂੰ ਇੱਕ ਸਾਲ ਲਈ ਵਧਾ ਦਿੱਤਾ ਹੈ। ਪਹਿਲਾਂ ਇਹ ਆਨਲਾਈਨ ਸੇਵਾ 15 ਜੂਨ 2026 ਤੋਂ ਬਾਅਦ ਫ਼ੀਸ ਦੇ ਕੇ ਉਪਲਬਧ ਹੋਣੀ ਸੀ, ਪਰ ਹੁਣ ਇਹ ਸੇਵਾ 14 ਜੂਨ 2027 ਤੱਕ ਪੂਰੀ ਤਰ੍ਹਾਂ ਮੁਫ਼ਤ ਰਹੇਗੀ। ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਆਪਣੀ ਪਛਾਣ ਅਤੇ ਪਤੇ ਨਾਲ ਜੁੜੇ ਦਸਤਾਵੇਜ਼ ਬਿਨਾਂ ਕਿਸੇ ਸ਼ੁਲਕ ਦੇ ਅਪਲੋਡ ਅਤੇ ਵੈਰੀਫਾਈ ਕਰਵਾਉਣਾ ਚਾਹੁੰਦੇ ਹਨ। ਹਾਲਾਂਕਿ, ਇਹ ਮੁਫ਼ਤ ਸੇਵਾ ਸਿਰਫ਼ ਉਨ੍ਹਾਂ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ ਜੋ ਮਾਈ ਆਧਾਰ ਪੋਰਟਲ ਰਾਹੀਂ ਆਨਲਾਈਨ ਅਪਡੇਟ ਕਰਵਾਉਣਗੇ। ਇਸ ਪੋਰਟਲ ਦੇ ਜ਼ਰੀਏ ਯੂਜ਼ਰ ਆਪਣਾ ਪਤਾ, ਮੋਬਾਈਲ ਨੰਬਰ ਅਤੇ ਹੋਰ ਮਹੱਤਵਪੂਰਨ ਨਿੱਜੀ ਵੇਰਵੇ ਆਸਾਨੀ ਨਾਲ ਅਪਡੇਟ ਕਰ ਸਕਦੇ ਹਨ। UIDAI ਦੇ ਇਸ ਫੈਸਲੇ ਨੂੰ ਆਧਾਰ ਉਪਭੋਗਤਾਵਾਂ ਲਈ ਵੱਡੀ ਸਹੂਲਤ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਲੋਕਾਂ ਨੂੰ ਆਪਣੇ ਦਸਤਾਵੇਜ਼ ਅਪਡੇਟ ਕਰਨ ਲਈ ਵਾਧੂ ਸਮਾਂ ਮਿਲੇਗਾ ਅਤੇ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਆਰਥਿਕ ਬੋਝ ਵੀ ਨਹੀਂ ਪਵੇਗਾ।

Posted By: Daily Suraj Bureau

Latest News