Daily Suraj

ਪੰਜਾਬੀ

ਦੂਜੇ ਪ੍ਰੇਮੀ ਨਾਲ ਮਿਲ ਕੇ ਪਹਿਲੇ ਪ੍ਰੇਮੀ ਦਾ ਕਤਲ ਕਰਨ ਵਾਲੀ ਔਰਤ ਪ੍ਰੇਮੀ ਸਮੇਤ ਗ੍ਰਿਫ਼ਤਾਰ

17 May, 2025 12:32 AM

ਖੰਨਾ ( ਹਰਪ੍ਰੀਤ ਸਿੰਘ ਪ੍ਰਿੰਸ ) : ਖੰਨਾ ਪੁਲੀਸ ਨੇ ਇਕ ਸਨਸਨੀਖੇਜ ਕਤਲ ਦੀ ਗੁੱਥੀ ਨੂੰ 6 ਘੰਟਿਆਂ ਤੋਂ ਘੱਟ ਸਮੇਂ ਵਿੱਚ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਿਲਾ ਖੰਨਾ ਦੇ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਖੰਨਾ ਪੁਲੀਸ ਵੱਲੋਂ ਮਾਡ਼ੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੌਰਾਨ ਮੁਕਦਮਾ ਨੰਬਰ 40, ਥਾਣਾ ਮਲੋਦ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਪਵਨਜੀਤ ਐਸ.ਪੀ. (ਆਈ), ਮੋਹਿਤ ਸਿੰਗਲਾ ਡੀਐਸਪੀ (ਆਈ), ਹੇਮੰਤ ਕੁਮਾਰ ਡੀਐਸਪੀ ਪਾਇਲ, ਇੰਸਪੈਕਟਰ ਹਰਦੀਪ ਸਿੰਘ ਇੰਚਾਰਜ ਸੀਆਈਏ ਖੰਨਾ, ਸਬ ਇੰਸਪੈਕਟਰ ਸਤਨਾਮ ਸਿੰਘ ਐਸਐਚਓ ਥਾਣਾ ਮਲੌਦ ਸਮੇਤ ਪੁਲਿਸ ਪਾਰਟੀ ਨੇ ਮੁਕਦਮਾ ਨੰਬਰ 40, ਥਾਣਾ ਮਲੋਦ ਦੇ ਸਨਸਨੀਖੇਜ ਕਤਲ ਦੀ ਗੁੱਥੀ ਨੂੰ ਛੇ ਘੰਟਿਆਂ ਤੋਂ ਘੱਟ ਸਮੇਂ 'ਚ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਪੁਲੀਸ ਨੂੰ ਕਰਮਜੀਤ ਸਿੰਘ ਵਾਸੀ ਪਿੰਡ ਬਡਬਰ (ਬਰਨਾਲਾ) ਵੱਲੋਂ ਇਤਲਾਹ ਮਿਲੀ ਕਿ ਉਸਦੇ ਭਰਾ ਬਹਾਦਰ ਸਿੰਘ ਵਾਸੀ ਪਿੰਡ ਬਡਬਰ ਹਾਲ ਵਾਸੀ ਪਿੰਡ ਸੋਹੀਆ ਥਾਣਾ ਮਲੌਦ (ਲੁਧਿਆਣਾ) ਦਾ ਕਤਲ ਹੋ ਗਿਆ ਹੈ। ਜਿਸ ਤੇ ਪੁਲੀਸ ਪਾਰਟੀ ਤੁਰੰਤ ਮੌਕੇ ਤੇ ਪੁੱਜੀ। ਕਰਮਜੀਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਬਹਾਦਰ ਸਿੰਘ ਵਾਸੀ ਪਿੰਡ ਸੋਹੀਆਂ ਦੇ ਘਰ ਵਿਚ ਦਾਖਲ ਹੋ ਕੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀ ਪਿੰਡ ਧਲੇਰ ਕਲਾਂ (ਮਲੇਰਕੋਟਲਾ) ਅਤੇ ਬਹਾਦਰ ਸਿੰਘ ਦੇ ਨਾਲ ਰਹਿੰਦੀ ਔਰਤ ਜਸਵੀਰ ਕੌਰ ਪਤਨੀ ਸ਼ੁਭਕਰਨ ਸਿੰਘ ਉਰਫ਼ ਸ਼ੁਭੀ ਨੇ ਬਹਾਦਰ ਸਿੰਘ ਉਕਤ ਦੇ ਸਿਰ ਵਿਚ ਲੋਹੇ ਦੀ ਪਾਇਪ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਹਾਦਰ ਸਿੰਘ ਨੂੰ ਸੁਖਪ੍ਰੀਤ ਸਿੰਘ ਅਤੇ ਜਸਵੀਰ ਕੌਰ ਦੇ ਆਪਸੀ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ, ਜੋ ਦੋਵਾਂ ਨੂੰ ਰੋਕਦਾ ਸੀ, ਜਿਹਨਾਂ ਨੇ ਬਹਾਦਰ ਸਿੰਘ ਨੂੰ ਆਪਣੇ ਰਸਤੇ 'ਚੋਂ ਕੱਢਣ ਲਈ ਕਤਲ ਕੀਤਾ ਹੈ। ਪੁਲੀਸ ਨੇ ਵੱਖ ਵੱਖ ਟੀਮਾਂ ਬਣਾ ਕੇ ਉਕਤ ਦੋਸ਼ੀਆਂ ਨੂੰ ਟਰੇਸ ਕਰਨ ਲਈ ਭਾਲ ਕੀਤੀ ਅਤੇ ਤਕਨੀਕੀ ਪੱਖ ਤੋਂ ਅਮਲ 'ਚ ਲਿਆਉਂਦੇ ਹੋਏ ਕਥਿੱਤ ਦੋਸ਼ੀਆਂ ਨੂੰ 6 ਘੰਟੇ ਤੋਂ ਘੱਟ ਸਮੇਂ ਵਿੱਚ ਗ੍ਰਿਫ਼ਤਾਰ ਕੀਤਾ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

#MurderCase #LoveTriangle #Arrested #JalandharCrime #CrimeNews #PunjabNews #HarpreetSinghPrince

Posted By: Daily Suraj Bureau

Latest News