Daily Suraj

ਪੰਜਾਬੀ

ਪਿੰਡ ਨਿਉਰ ਗ੍ਰਾਮ ਪੰਚਾਇਤ ਨੇ ਵਿਕਾਸ ਕਾਰਜਾਂ ਸਬੰਧੀ ਕੀਤੀਆਂ ਵਿਚਾਰਾਂ

06 Dec, 2024 05:30 AM

ਭਗਤਾ ਭਾਈਕਾ : ਹਾਲ ਹੀ ਨਵੀਆਂ ਚੁਣੀਆਂ ਗਈ ਪੰਚਾਇਤਾਂ ਵੱਲੋਂ ਆਪੋ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗਾਂ ਕੀਤੀਆਂ ਜਾਂ ਰਹੀਆਂ ਹਨ, ਜਿਸਦੇ ਤਹਿਤ ਹੀ ਬਲਾਕ ਭਗਤਾ ਭਾਈਕਾ ਨਾਲ ਸਬੰਧਤ ਗ੍ਰਾਮ ਪੰਚਾਇਤ ਪਿੰਡ ਨਿਉਰ ਦੀ ਇਕ ਅਹਿਮ ਮੀਟਿੰਗ ਨਵੇਂ ਚੁਣੇ ਗਏ ਸਰਪੰਚ ਸੁਰਿੰਦਰਪਾਲ ਕੌਰ ਸੁਪਤਨੀ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਵਿਭਾਗ ਦੇ ਪੰਚਾਇਤ ਸੈਕਟਰੀ ਜਗਸੀਰ ਸਿੰਘ ਮਲੂਕਾ ਅਤੇ ਜਸਵੀਰ ਸਿੰਘ ਖੇਮੂਆਣਾ ਨੇ ਵਿਸ਼ੇਸ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸਰਪੰਚ ਸੁਰਿੰਦਰ ਪਾਲ ਕੌਰ ਨਿਉਰ ਨੇ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪਿੰਡ ਨਿਉਰ ਨੂੰ ਸੁੰਦਰ ਬਣਾਉਣ ਲਈ ਗ੍ਰਾਮ ਪੰਚਾਇਤ ਨੂੰ ਸਹਿਯੋਗ ਦੇਣ। ਇਸ ਮੌਕੇ ਪੰਚ ਪਲਵਿੰਦਰ ਕੌਰ, ਪੰਚ ਹਰਬੰਸ ਕੌਰ, ਪੰਚ ਮਨਦੀਪ ਕੌਰ, ਪੰਚ ਕਾਲਾ ਸਿੰਘ, ਪੰਚ ਹਰਭਗਵਾਨ ਸਿੰਘ, ਪੰਚ ਸਤਨਾਮ ਸਿੰਘ, ਹਰਜੀਤ ਸਿੰਘ ਜੀਤਾ ਨਿਉਰ ਆਦਿ ਮੌਜੂਦ ਸਨ।

Latest News