ਕਬੀਰ ਸਾਹਿਬ ਜੀ ਦੇ ਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਸ਼ਰਧਾ ਪੂਰਵਕ ਸਮਾਪਤ
ਸੰਗਰੂਰ, (ਜਗਸੀਰ ਸਿੰਘ) - ਬੰਦੀ ਛੋੜ ਭਗਤੀ ਮੁਕਤੀ ਟਰੱਸਟ ਵਲੋਂ ਕਬੀਰ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆਵਾਂ ਦੇ ਪ੍ਰਸਾਰ ਲਈ ਉਪਰਾਲੇ ਕਰਦੇ ਹੋਏ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਧੂਰੀ ਵਿਖੇ ਕਬੀਰ ਪਰਮੇਸ਼ਵਰ ਜੀ ਦਾ ਨਿਰਵਾਣ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਆਧਿਆਤਮਿਕ ਲਾਭ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵਿਸ਼ਾਲ ਸਤਸੰਗ, ਸਮਾਜਿਕ ਸੇਵਾ ਗਤੀਵਿਧੀਆਂ ਅਤੇ ਵਿਸ਼ੇਸ਼ ਆਧਿਆਤਮਿਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸੰਤ ਰਾਮਪਾਲ ਜੀ ਮਹਾਰਾਜ ਨੇ ਸਤਸੰਗ ਪ੍ਰਵਚਨਾਂ ਦੌਰਾਨ ਕਬੀਰ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀ ਅਮਰ ਬਾਣੀ ਅਤੇ ਸੱਚੀ ਭਗਤੀ ਦੇ ਮਾਰਗ ਬਾਰੇ ਵਿਸਥਾਰ ਨਾਲ ਚਾਨਣ ਪਾਇਆ ਗਿਆ। ਉਹਨਾਂ ਨੇ ਦੱਸਿਆ ਕਿ ਜਦੋਂ ਅੰਧਵਿਸ਼ਵਾਸ, ਜਾਤ-ਪਾਤ ਅਤੇ ਧਾਰਮਿਕ ਪਾਖੰਡ ਵਧ ਚੁੱਕੇ ਸਨ, ਉਸ ਸਮੇਂ ਕਬੀਰ ਸਾਹਿਬ ਜੀ ਨੇ ਸੱਚੇ ਆਧਿਆਤਮਿਕ ਗਿਆਨ ਰਾਹੀਂ ਮਨੁੱਖਤਾ ਨੂੰ ਸਹੀ ਰਾਹ ਦਿਖਾਇਆ। ਉਨ੍ਹਾਂ ਵੱਲੋਂ ਮਗਹਰ ਵਿੱਚ ਕੀਤੀ ਨਿਰਵਾਣ ਲੀਲਾ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਮੁਕਤੀ ਕਿਸੇ ਸਥਾਨ ਨਾਲ ਨਹੀਂ, ਸੱਚੀ ਭਗਤੀ ਨਾਲ ਮਿਲਦੀ ਹੈ। ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਫਰਮਾਇਆ ਕਿ ਉਹ ਸਾਰੇ ਧਾਰਮਿਕ ਗ੍ਰੰਥਾਂ ਦੇ ਆਧਾਰ ’ਤੇ ਸੱਚੀ ਭਗਤੀ ਦਾ ਮਾਰਗ ਸਮਝਾਉਂਦੇ ਹਨ ਅਤੇ ਸਮਾਜ ਨੂੰ ਨਸ਼ਾ ਮੁਕਤੀ, ਦਹੇਜ਼ ਪ੍ਰਥਾ ਖ਼ਾਤਮਾ, ਜਾਤ-ਪਾਤ ਤੋਂ ਉੱਪਰ ਉੱਠ ਕੇ ਜੀਵਨ ਜਿਉਣ ਅਤੇ ਨੇਕ ਆਚਰਨ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੀ ਰਹਿਨੁਮਾਈ ਹੇਠ ਦੇਸ਼ ਭਰ ਵਿੱਚ ਮਨੁੱਖਤਾ ਭਲਾਈ ਲਈ ਕਈ ਸਮਾਜਿਕ ਕਲਿਆਣ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਨਿਰਵਾਣ ਦਿਵਸ ਮੌਕੇ ਆਸ਼ਰਮ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਦਹੇਜ਼ ਰਹਿਤ ਵਿਆਹ ਵੀ ਕਰਵਾਏ ਗਏ, ਜਿੱਥੇ ਬਿਨਾਂ ਕਿਸੇ ਤਰ੍ਹਾਂ ਦੇ ਦਿਖਾਵੇ ਅਤੇ ਖ਼ਰਚ ਤੋਂ ਸਾਦਗੀ ਨਾਲ ਵਿਆਹ ਸੰਪੰਨ ਕਰਵਾਏ ਗਏ। ਸਮਾਗਮ ਦਾ ਖ਼ਾਸ ਆਕਰਸ਼ਣ ਇੱਕ ਵਿਸ਼ੇਸ਼ ਆਧਿਆਤਮਿਕ ਪ੍ਰਦਰਸ਼ਨੀ ਰਹੀ, ਜਿਸ ਵਿੱਚ ਕਬੀਰ ਸਾਹਿਬ ਜੀ ਦੇ ਜੀਵਨ ਪ੍ਰਸੰਗ ਅਤੇ ਉਨ੍ਹਾਂ ਦੇ ਗਿਆਨ ਨੂੰ ਚਿੱਤਰਾਂ ਰਾਹੀਂ ਦਰਸਾਇਆ ਗਿਆ। ਪ੍ਰਦਰਸ਼ਨੀ ਵਿੱਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਵੀ ਪ੍ਰਦਰਸ਼ਿਤ ਕੀਤੇ ਗਏ, । ਆਸ਼ਰਮ ਦੇ ਪ੍ਰਬੰਧਕ ਸੇਵਾਦਾਰਾਂ ਨੇ ਕਿਹਾ ਅਜਿਹੇ ਆਧਿਆਤਮਿਕ ਅਤੇ ਸਮਾਜਿਕ ਸਮਾਗਮਾਂ ਦਾ ਮਕਸਦ ਸਮਾਜ ਵਿੱਚ ਸੱਚੀ ਭਗਤੀ, ਏਕਤਾ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।
Posted By: Daily Suraj Bureau