Daily Suraj

ਪੰਜਾਬੀ

ਕੈਨੇਡਾ ਵੀਜ਼ਾ ਦੇ ਨਾਂ ‘ਤੇ 25 ਲੱਖ ਦੀ ਠੱਗੀ, ਮਹਿਲਾ ਗ੍ਰਿਫ਼ਤਾਰ

23 Feb, 2026 02:45 PM

ਮੁਹਾਲੀ ਜ਼ਿਲ੍ਹੇ ਦੇ ਖਰੜ ਤੋਂ ਇੱਕ ਮਹਿਲਾ ਨੂੰ ਸ਼ਿਮਲਾ ਦੀ ਇੱਕ ਔਰਤ ਨਾਲ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੰਜੂ ਕੁਮਾਰੀ ਵਜੋਂ ਹੋਈ ਹੈ, ਜਿਸ ਨੇ ਪੀੜਤ ਭਾਵਨਾ ਨੂੰ ਕੈਨੇਡਾ ਦਾ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਇਹ ਮੋਟੀ ਰਕਮ ਵਸੂਲੀ ਸੀ। ਸ਼ਿਮਲਾ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਵੀਜ਼ਾ ਨਾ ਮਿਲਣ ਅਤੇ ਪੈਸੇ ਵਾਪਸ ਨਾ ਕੀਤੇ ਜਾਣ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰਕੇ ਪੰਜਾਬ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਸੀ।

ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਮਹਿਲਾ ਲਗਾਤਾਰ ਆਪਣੇ ਰਹਿਣ ਦੇ ਟਿਕਾਣੇ ਅਤੇ ਮੋਬਾਈਲ ਸਿਮ ਕਾਰਡ ਬਦਲ ਰਹੀ ਸੀ। ਹਾਲਾਂਕਿ, ਸ਼ਿਮਲਾ ਪੁਲੀਸ ਦੀਆਂ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ 22 ਫਰਵਰੀ ਨੂੰ ਉਸ ਨੂੰ ਖ਼ਰੜ ਦੇ ਇੱਕ ਫਲੈਟ ਤੋਂ ਕਾਬੂ ਕਰ ਲਿਆ। ਐਸ.ਐਸ.ਪੀ. ਗੌਰਵ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮੁਲਜ਼ਮ ਨੂੰ ਸ਼ਿਮਲਾ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਪੁਲੀਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਠੱਗੀ ਵਿੱਚ ਕੋਈ ਹੋਰ ਗਿਰੋਹ ਵੀ ਸ਼ਾਮਲ ਹੈ।

Posted By: Daily Suraj Bureau

Latest News