Daily Suraj

ਪੰਜਾਬੀ

ਬਠਿੰਡਾ ਡੀ.ਸੀ ਸ਼ੌਕਤ ਅਹਿਮਦ ਪਰੇ ਨੇ ਜਾਰੀ ਕੀਤਾ ਪੱਤਰ

09 May, 2025 09:08 PM

ਬਠਿੰਡਾ :ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅਪ੍ਰੇਸ਼ਨ ਸੰਧੂਰ ਤਹਿਤ ਚਲਾਏ ਅਪ੍ਰੇਸ਼ਨ ਨਾਲ ਪਾਕਿਸਤਾਨ ਦੇ ਅਤਿਵਾਦੀ ਦੇ ਟਿਕਾਣਿਆਂ ਨੂੰ ਉਡਾਉਣ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਵੱਧਦੇ ਤਨਾਅ ਅਤੇ ਜੰਗ ਦੇ ਮਾਹੌਲ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਨੇ ਫ਼ੂਡ ਸਪਲਾਈ ਵਿਭਾਗ ਨੂੰ ਪੱਤਰ ਜਾਰੀ ਕੀਤਾ ਹੈ। 

ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜਾਰੀ ਪੱਤਰ ਤਹਿਤ ਜ਼ਿਲ੍ਹੇ ਦੇ ਸਾਰੇ ਹੀ ਪਟਰੌਲ ਪੰਪ ਅਤੇ ਗੈਸ ਏਜੰਸੀਆਂ ਨੂੰ ਕਿਸੇ ਵੀ ਐਮਰਜੈਂਸੀ ਦੇ ਤਹਿਤ ਰਿਜ਼ਰਵ ਕੋਟਾ ਰੱਖਣਾ ਲਾਜ਼ਮੀ ਹੋਵੇਗਾ। ਜਿਸ ਵਿਚ ਜ਼ਿਲ੍ਹੇ ਦੇ ਹਰੇਕ ਪਟਰੌਲ ਪੰਪ ਨੂੰ ਘੱਟੋ-ਘੱਟ 4,000 ਲੀਟਰ ਡੀਜ਼ਲ ਤੇ ਘੱਟੋ-ਘੱਟ 2,000 ਲੀਟਰ ਪਟਰੌਲ ਰੱਖਣ ਦੇ ਜ਼ਰੂਰੀ ਨਿਰਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ ਹਰ ਇਕ ਗੈਸ ਏਜੰਸੀ ਨੂੰ ਘੱਟੋ-ਘੱਟ 600 ਸਿਲੰਡਰ ਭਰੇ ਹੋਏ ਰੱਖਣੇ ਲਾਜ਼ਮੀ ਹੋਣਗੇ। ਡਿਪਟੀ ਕਮਿਸ਼ਨਰ ਵਲੋਂ ਪੱਤਰ ਜਾਰੀ ਕਰਦੇ ਹੋਏ ਸਾਰੇ ਜ਼ਿਲ੍ਹੇ ਦੇ ਪਟਰੌਲ ਪੰਪ ਮਾਲਕਾਂ ਨੂੰ ਅਤੇ ਗੈਸ ਏਜੰਸੀ ਦੇ ਮਾਲਕਾਂ ਨੂੰ ਤੇ ਕੰਪਨੀਆਂ ਦੇ ਸੇਲਜ ਅਫ਼ਸਰਾਂ ਤੇ ਉੱਚ ਅਧਿਕਾਰੀਆਂ ਨੂੰ ਇਹ ਹੁਕਮ ਲਾਗੂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

#BhatindaDC #ShaukatAhmadParay #DistrictUpdates #PunjabNews #PublicInformation #GovernmentNotification #CommunitySupport #BhatindaDevelopment #PunjabLeadership


Posted By: Daily Suraj Bureau

Latest News