ਪਾਕਿਸਤਾਨ ਵੱਲੋਂ ‘ਅਬਦਾਲੀ’ ਮਿਜ਼ਾਈਲ ਦੀ ਅਜ਼ਮਾਇਸ਼

ਪਾਕਿਸਤਾਨ ਵੱਲੋਂ ‘ਅਬਦਾਲੀ’ ਮਿਜ਼ਾਈਲ ਦੀ ਅਜ਼ਮਾਇਸ਼

ਇਸਲਾਮਾਬਾਦ : ਪਾਕਿਸਤਾਨ ਨੇ ਸ਼ਨਿੱਚਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਬਦਾਲੀ ਹਥਿਆਰ ਪ੍ਰਣਾਲੀ (Abdali Weapon System) ਦੀ ਸਫਲ ਸਿਖਲਾਈ ਲਾਂਚ ਅਜ਼ਮਾਇਸ਼ ਕੀਤੀ ਹੈ। ਬਿਆਨ ਮੁਤਾਬਕ ਇਹ ਜ਼ਮੀਨ ਤੋਂ ਜ਼ਮੀਨ ਉਤੇ ਮਾਰ ਕਰਨ ਵਾਲੀ ਮਿਜ਼ਾਈਲ ਜੋ, 450 ਕਿਲੋਮੀਟਰ ਦੀ ਰੇਂਜ ਵਾਲੀ ਹੈ। ਪਾਕਿਸਤਾਨ ਨੇ ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਦੇ ਵਿਚਕਾਰ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ।

ਪਾਕਿਸਤਾਨੀ ਫੌਜ ਵੱਲੋਂ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਹੈ, ‘‘ਇਸ ਲਾਂਚ ਦਾ ਮਕਸਦ ਫੌਜਾਂ ਦੀ ਸੰਚਾਲਨ ਤਿਆਰੀ ਨੂੰ ਯਕੀਨੀ ਬਣਾਉਣਾ ਅਤੇ ਮਿਜ਼ਾਈਲ ਦੇ ਉੱਨਤ ਨੈਵੀਗੇਸ਼ਨ ਸਿਸਟਮ ਅਤੇ ਵਧੀਆਂ ਅਮਲੀ ਵਿਸ਼ੇਸ਼ਤਾਵਾਂ ਸਮੇਤ ਮੁੱਖ ਤਕਨੀਕੀ ਮਾਪਦੰਡਾਂ ਨੂੰ ਪ੍ਰਮਾਣਿਤ ਕਰਨਾ ਸੀ।”

ਫੌਜ ਨੇ ਅਭਿਆਸ ਬਾਰੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਮਿਜ਼ਾਈਲ ਲਾਂਚ ‘ਐਕਸਰਸਾਈਜ਼ ਇੰਡਸ’ (Exercise INDUS) ਦਾ ਹਿੱਸਾ ਸੀ।

ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜਾਂ ਦੇ ਮੁਖੀਆਂ ਨੇ ਭਾਗ ਲੈਣ ਵਾਲੇ ਫੌਜੀ ਅਧਿਕਾਰੀਆਂ, ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਇਸ ਲਈ ਵਧਾਈ ਦਿੱਤੀ ਹੈ। 

#PakistanMissileTest #AbdaliMissile #PakistanDefense #MissileTechnology #PakistanSecurity #PakistanMilitary #DefenseCapabilities #IndependenceAndSecurity