Daily Suraj

ਪੰਜਾਬੀ

ਰਾਜ ਬਰਾੜ ਦੇ ਜਨਮ ਦਿਨ ਮੌਕੇ ਧੀ ਸਵੀਤਾਜ ਬਰਾੜ ਨੇ ਪਾਈ ਭਾਵੁਕ ਪੋਸਟ

03 Jan, 2026 01:25 PM

ਚੰਡੀਗੜ੍ਹ, – ਪੰਜਾਬੀ (Punjab) ਸੰਗੀਤ ਜਗਤ ਦੇ ਮਰਹੂਮ ਗਾਇਕ ਰਾਜ ਬਰਾੜ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਧੀ ਅਤੇ ਮਸ਼ਹੂਰ ਗਾਇਕਾ ਸਵੀਤਾਜ ਬਰਾੜ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ। ਸਵੀਤਾਜ ਬਰਾੜ ਨੇ ਇਸ ਪੋਸਟ ‘ਚ ਆਪਣੇ ਬਚਪਨ ਦੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਪਿਤਾ ਦੇ ਗੋਦ ‘ਚ ਬੈਠ ਕੇ ਦੁੱਧ ਪੀ ਰਹੀ ਹੈ, ਇਸ ਦੇ ਨਾਲ ਹੀ ਸਵੀਤਾਜ ਨੇ ਕੈਪਸ਼ਨ ‘ਚ ਲਿਖਿਆ “Happy Birthday papa…🥺😭” , ਜੋ ਉਸਦੇ ਪਿਤਾ ਲਈ ਉਸਦੇ ਡੂੰਘੇ ਜਜ਼ਬਾਤਾਂ ਨੂੰ ਬਿਆਨ ਕਰਦੀ ਹਨ।
ਪੋਸਟ ਸਾਹਮਣੇ ਆਉਂਦੇ ਹੀ ਫੈਨਜ਼ ਵੱਲੋਂ ਵੱਡੀ ਗਿਣਤੀ ਵਿੱਚ ਲਾਈਕਸ ਅਤੇ ਟਿੱਪਣੀਆਂ ਆਉਣ ਲੱਗੀਆਂ। ਕਈ ਪ੍ਰਸ਼ੰਸਕਾਂ ਅਤੇ ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਰਾਜ ਬਰਾੜ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਰਾਜ ਬਰਾੜ ਨੇ ਪੰਜਾਬੀ ਸੰਗੀਤ ਨੂੰ ਕਈ ਯਾਦਗਾਰ ਗੀਤ ਦਿੱਤੇ ਹਨ, ਜੋ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵੱਸਦੇ ਹਨ।

Posted By: Daily Suraj Bureau

Latest News