ਜ਼ੀਰਕਪੁਰ ਪੁਲਿਸ ਨੇ ਕਤਲ ਕਰ ਕੇ ਭੱਜਣ ਵਾਲਾ ਮੁਲਜ਼ਮ ਨੂੰ ਕੀਤਾ ਕਾਬੂ
- ਪੰਜਾਬ
- 26 Apr,2025

ਜ਼ੀਰਕਪੁਰ : ਬੀਤੇ ਦਿਨੀ ਜ਼ੀਰਕਪੁਰ ਦੇ ਪੁਰਾਣੀ ਕਾਲਕਾ ਰੋਡ 'ਤੇ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੀ ਜਾਂਚ ਕਰਨ ਤੇ ਟਰੱਕ ਦਾ ਡਰਾਈਵਰ ਹੀ ਕਾਤਲ ਨਿਕਲਿਆ। ਮ੍ਰਿਤਕ ਦੀ ਪਛਾਣ ਚਮਕੌਰ ਸਿੰਘ (46) ਵਜੋਂ ਹੋਈ ਹੈ, ਜੋ ਕਿ ਪਿੰਡ ਕਲਾਰਾ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲ ਦਾ ਰਹਿਣ ਵਾਲਾ ਸੀ।
ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਬ ਡਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਜ਼ੀਰਕਪੁਰ ਪੁਲਿਸ ਨੂੰ ਇਕ ਸੂਚਨਾ ਪ੍ਰਾਪਤ ਹੋਈ ਸੀ ਕਿ ਪੁਰਾਣੀ ਕਾਲਕਾ ਰੋਡ ਜ਼ੀਰਕਪੁਰ ਵਿਖੇ ਰਾਜੂ ਗੰਨਾ ਸਟੋਰ ਨਜ਼ਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਦੀ ਪਹਿਚਾਣ ਚਮਕੌਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਕੁਲਾਰਾ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ।
ਇਸ ਸੰਬੰਧੀ ਜ਼ੀਰਕਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ ਦੌਰਾਨ ਟੈਕਨੀਕਲ ਸੋਰਸਾ ਰਾਹੀ ਅਤੇ ਬੜੀ ਮੁਸਤੈਦੀ ਨਾਲ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 24 ਘੰਟਿਆ ਦੇ ਅੰਦਰ-ਅੰਦਰ ਦੋਸ਼ੀ ਰਾਹੁਲ ਪੁੱਤਰ ਲਾਲ ਚੰਦ ਵਾਸੀ ਵਾਰਡ ਨੰਬਰ 11 ਭਿੰਡਰ ਕਲੋਨੀ ਮਾਈਸਰ ਰੋਡ ਨੇੜੇ ਮੰਦਰ ਸਾਈ ਬਾਬਾ ਸਮਾਣਾ ਜ਼ਿਲ੍ਹਾ ਪਟਿਆਲਾ ਨੂੰ ਮੁਕੱਦਮੇ ’ਚ ਕਤਲ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਜੋ ਕਿ ਉਸੇ ਟਰੱਕ ਦਾ ਡਰਾਈਵਰ ਸੀ ਜਿਸ ’ਤੇ ਮ੍ਰਿਤਕ ਹੈਲਪਰ ਦੇ ਤੌਰ ’ਤੇ ਆਇਆ ਸੀ।
ਰਾਹੁਲ ਕੁਮਾਰ ਅਤੇ ਮ੍ਰਿਤਕ ਚਮਕੌਰ ਵਿਚਾਲੇ ਬੀਤੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੋਸ਼ੀ ਨੇ ਉਸਦੇ ਸਿਰ ’ਤੇ ਰਾਡ ਨਾਲ ਹਮਲਾ ਕਰ ਗੰਭੀਰ ਫੱਟੜ ਕਰ ਦਿੱਤਾ ਸੀ, ਜੋ ਜਖ਼ਮਾਂ ਦਾ ਤਾਪ ਨਹੀਂ ਝੱਲ ਸਕਿਆ ਅਤੇ ਉਸਦੀ ਮੌਤ ਹੋ ਗਈ। ਦੋਸੀ ਰਾਹੁਲ ਕੁਮਾਰ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
#ZirakpurPolice
#MurderCase
#PoliceSuccess
#CrimeNews
#JusticePrevails
#PunjabNews
Posted By:

Leave a Reply