ਮੁੱਖ ਮੰਤਰੀ ਭਗਵੰਤ ਮਾਨ ਨੇ ਸਮਝਿਆ ਕਿਸਾਨਾਂ ਦਾ ਦਰਦ : ਬਲਜਿੰਦਰ ਕੌਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸਮਝਿਆ ਕਿਸਾਨਾਂ ਦਾ ਦਰਦ : ਬਲਜਿੰਦਰ ਕੌਰ

ਚੰਡੀਗੜ੍ਹ: ਕੈਬਨਿਟ ਮੰਤਰੀ ਬਲਜਿੰਦਰ ਕੌਰ ਨੇ ਸਦਨ ’ਚ ਕਿਹਾ ਕਿ ਨਾ ਤੱਕੜੀ ਵਾਲਿਆਂ ਨੇ ਅਤੇ ਨਾ ਪੰਜੇ ਵਾਲਿਆਂ ਨੇ ਕਿਸਾਨਾਂ ਦਾ ਦਰਦ ਸਮਝਿਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਲਈ ਤੇ ਪੰਜਾਬੀਆਂ ਲਈ ਪਾਣੀ ਦੀ ਲੜਾਈ ਸ਼ੁਰੂ ਕੀਤੀ ਹੈ। ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਪਾਣੀ ਦੇ ਮੁੱਦੇ ’ਤੇ ਸਭ ਨੇ ਗੱਲ ਰੱਖੀ ਪਰ ਕਾਂਗਰਸ ਅਤੇ ਭਾਜਪਾ ਦੀ ਤਾਂ ਕੇਂਦਰ ਵਿਚ ਸਰਕਾਰ ਆਉਂਦੀ ਰਹੀ ਹੈ, ਸਾਡੀ ਤਾਂ ਵਾਰੀ ਨਹੀਂ ਆਈ ਪਰ ਇਹ ਗੱਦੀ ’ਤੇ ਬੈਠਦੇ ਹੀ ਪਤਾ ਨਹੀਂ ਕਿਉਂ ਬਦਲ ਜਾਂਦੇ ਹਨ ।

#BhagwantMann #PunjabFarmers #BaljinderKaur #AAPPunjab #FarmerSupport #PunjabPolitics #AgricultureCrisis #MannGovernment