Daily Suraj

ਪੰਜਾਬੀ

ਮੋਗਾਵੀਰਾ ਸਹਿਕਾਰੀ ਬੈਂਕ 'ਤੇ RBI ਦੀ ਕਾਰਵਾਈ, ਜਮ੍ਹਾਂ ਰਕਮ ਕਢਵਾਉਣ 'ਤੇ ਵੀ ਲੱਗੀ ਹੱਦ

16 Jun, 2026 10:18 AM

ਭਾਰਤੀ ਰਿਜ਼ਰਵ ਬੈਂਕ (RBI) ਨੇ ਮੁੰਬਈ ਸਥਿਤ ਮੋਗਾਵੀਰਾ ਸਹਿਕਾਰੀ ਬੈਂਕ ਦੀ ਵਿਗੜਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਉਸ 'ਤੇ ਛੇ ਮਹੀਨਿਆਂ ਲਈ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਆਰਬੀਆਈ ਮੁਤਾਬਕ ਇਹ ਪਾਬੰਦੀਆਂ 12 ਜੂਨ ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਲਾਗੂ ਹੋ ਗਈਆਂ ਹਨ ਅਤੇ ਅਗਲੇ ਛੇ ਮਹੀਨਿਆਂ ਤੱਕ ਪ੍ਰਭਾਵੀ ਰਹਿਣਗੀਆਂ। ਰਿਜ਼ਰਵ ਬੈਂਕ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਲੋੜ ਪੈਣ 'ਤੇ ਇਸ ਫ਼ੈਸਲੇ ਦੀ ਮੁੜ ਸਮੀਖਿਆ ਵੀ ਕੀਤੀ ਜਾ ਸਕਦੀ ਹੈ। ਨਵੇਂ ਹੁਕਮਾਂ ਅਨੁਸਾਰ ਬੈਂਕ ਹੁਣ ਨਵੇਂ ਕਰਜ਼ੇ ਜਾਰੀ ਨਹੀਂ ਕਰ ਸਕੇਗਾ, ਮੌਜੂਦਾ ਕਰਜ਼ਿਆਂ ਦਾ ਨਵੀਨੀਕਰਨ ਨਹੀਂ ਕਰੇਗਾ, ਨਵੇਂ ਨਿਵੇਸ਼ ਨਹੀਂ ਕਰੇਗਾ ਅਤੇ ਨਾ ਹੀ ਨਵੀਆਂ ਜਮ੍ਹਾਂ ਰਕਮਾਂ ਸਵੀਕਾਰ ਕਰੇਗਾ। ਇਸ ਦੇ ਨਾਲ ਹੀ ਬੈਂਕ ਨੂੰ ਕੋਈ ਨਵਾਂ ਕਰਜ਼ਾ ਲੈਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਆਰਬੀਆਈ ਨੇ ਬੈਂਕ ਦੀ ਮੌਜੂਦਾ ਤਰਲਤਾ ਸਥਿਤੀ ਨੂੰ ਦੇਖਦਿਆਂ ਜਮ੍ਹਾਂਕਰਤਾਵਾਂ ਨੂੰ ਆਪਣੇ ਬਚਤ, ਚਾਲੂ ਜਾਂ ਹੋਰ ਖਾਤਿਆਂ ਵਿੱਚੋਂ ਵੱਧ ਤੋਂ ਵੱਧ ਇੱਕ ਲੱਖ ਰੁਪਏ ਤੱਕ ਦੀ ਰਕਮ ਕਢਵਾਉਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ, ਰਿਜ਼ਰਵ ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਪਾਬੰਦੀਆਂ ਦਾ ਮਤਲਬ ਬੈਂਕ ਦਾ ਲਾਇਸੈਂਸ ਰੱਦ ਕਰਨਾ ਨਹੀਂ ਹੈ। ਬੈਂਕ ਨਿਰਧਾਰਤ ਸ਼ਰਤਾਂ ਦੇ ਅਧੀਨ ਆਪਣੀਆਂ ਆਮ ਬੈਂਕਿੰਗ ਸੇਵਾਵਾਂ ਜਾਰੀ ਰੱਖ ਸਕੇਗਾ, ਜਦੋਂ ਤੱਕ ਉਸ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਨਹੀਂ ਆ ਜਾਂਦਾ। ਆਰਬੀਆਈ ਨੇ ਕਿਹਾ ਹੈ ਕਿ ਉਹ ਬੈਂਕ ਦੀ ਵਿੱਤੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੇਗਾ ਅਤੇ ਲੋੜ ਪੈਣ 'ਤੇ ਨਿਯਮਾਂ ਵਿੱਚ ਤਬਦੀਲੀ ਕਰਨ ਜਾਂ ਹੋਰ ਉਚਿਤ ਕਦਮ ਚੁੱਕਣ ਬਾਰੇ ਫ਼ੈਸਲਾ ਕੀਤਾ ਜਾਵੇਗਾ।

Posted By: Daily Suraj Bureau

Latest News