Daily Suraj

ਪੰਜਾਬੀ

ਬੀ.ਸੀ.ਐਮ. ਸਕੂਲ ਵਿੱਚ ਨੈਸ਼ਨਲ ਯੂਥ ਵੀਕ ਮਨਾਇਆ

20 Jan, 2026 11:54 PM

ਲੁਧਿਆਣਾ (ਕਰਨੈਲ ਸਿੰਘ ਐੱਮ.ਏ.):ਬੀ.ਸੀ.ਐਮ. ਸਕੂਲ ਫੋਕਲ ਪੁਆਇੰਟ, ਜਮਾਲਪੁਰ ਵਿੱਚ ਐਨ.ਐਸ.ਐਸ. ਯੂਨਿਟ ਵੱਲੋਂ 12 ਜਨਵਰੀ ਤੋਂ 19 ਜਨਵਰੀ ਤੱਕ ਨੈਸ਼ਨਲ ਯੂਥ ਵੀਕ ਮਨਾਇਆ ਗਿਆ । ਜਿਸ ਦੌਰਾਨ ਭਿੰਨ-ਭਿੰਨ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਵਲੰਟੀਅਰਜ਼ ਨੇ ਮੈਡੀਟੇਸ਼ਨ ਕੀਤੀ ਅਤੇ ਯੋਗਾ ਕੀਤਾ । ਯੂਥ ਡੇ ਵਿਸ਼ੇ ਉੱਤੇ ਪੋਸਟਰ ਬਣਾਏ ਅਤੇ ਸੁਆਮੀ ਵਿਵੇਕਾਨੰਦ ਜੀ ਦੀਆਂ ਲੀਂਹਾਂ ਉੱਤੇ ਚੱਲਦੇ ਹੋਏ ਵਲੰਟੀਅਰਜ਼ ਨੂੰ ਚੰਗੇ ਰਾਸ਼ਟਰ ਦਾ ਨਿਰਮਾਣ ਕਰਨ ਲਈ ਸਹੁੰ ਚੁਕਾਈ ਗਈ | ਜਿਸ ਵਿੱਚ ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਇਹ ਸਾਰੀਆਂ ਗਤੀਵਿਧੀਆਂ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਜੀ, ਹੈੱਡ ਅਕਾਦਮਿਕ ਸ਼੍ਰੀਮਤੀ ਸਿੰਪਲ ਵਰਮਾ ਜੀ, ਪ੍ਰੋਗਰਾਮ ਅਫਸਰ ਸ਼੍ਰੀਮਤੀ ਰਜਨੀ ਮਹਾਜਨ , ਡਿਪਟੀ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਰੀਟਾ ਵਰਮਾ, ਮੈਡਮ ਸ਼ਾਲਿਨੀ ਅਵਸਥੀ, ਮੈਡਮ ਸੋਨੀਆ, ਮੈਡਮ ਰਜਨੀ ਨਾਰਦ ਜੀ ਦੀ ਦੇਖ-ਰੇਖ ਵਿੱਚ ਹੋਈਆਂ |

Posted By: Daily Suraj Bureau

Latest News