ਸੈਂਸੈਕਸ 455 ਅੰਕ ਵਧਿਆ, ਨਿਫਟੀ 25 ਹਜ਼ਾਰ ਤੋਂ ਪਾਰ
ਮੁੰਬਈ : ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 9 ਜੁਲਾਈ ਤੱਕ 50 ਫੀਸਦੀ ਟੈਕਸ ਨੂੰ ਟਾਲਣ ਵਰਗੇ ਸਕਾਰਾਤਮਕ ਕਾਰਕਾਂ ਕਾਰਨ ਸੋਮਵਾਰ ਨੂੰ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਇਸ ਦੌਰਾਨ 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 455.37 ਅੰਕ ਜਾਂ 0.56 ਫੀਸਦੀ ਵਧ ਕੇ 82,176.45 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 771.16 ਅੰਕ ਜਾਂ 0.94 ਪ੍ਰਤੀਸ਼ਤ ਵਧ ਕੇ 82,492.24 ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਐੱਨਐੱਸਈ ਨਿਫਟੀ 148 ਅੰਕ ਜਾਂ 0.60 ਫੀਸਦੀ ਦੇ ਵਾਧੇ ਨਾਲ 25,001.15 ’ਤੇ ਬੰਦ ਹੋਏ।
#Sensex #Nifty #StockMarket #MarketRally #25KMilestone #IndianEconomy #ShareMarket #Investors #FinancialNews #BullRun
Posted By: Daily Suraj Bureau