Daily Suraj

ਪੰਜਾਬੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮੀਟਿੰਗ ਜਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਹੋਈ

02 Feb, 2026 04:30 PM

{ਰਾਜਵਿੰਦਰ ਸੰਧੂ}ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮੀਟਿੰਗ ਜਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਪਿੰਡ ਫੱਲੇਵਾਲ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਬਠਿੰਡਾ ਜੇਲ ਵਿੱਚ ਬੰਦ ਕਿਸਾਨਾਂ ਦੇ ਉੱਪਰ ਪਾਏ ਕੇਸ ਜਿਨਾ ਨੂੰ ਸਤ ਮਹੀਨੇ ਅੰਦਰ ਰੱਖਿਆ ਗਿਆ ਉਹਨਾਂ ਕਿਸਾਨਾਂ ਤੇ ਪਾਏ ਕੇਸ ਰੱਦ ਕਰਵਾਉਣ ਲਈ ਬਠਿੰਡਾ ਵਿਖੇ ਛੇ ਫਰਵਰੀ ਨੂੰ ਡੀਸੀ ਦਫਤਰ ਦਾ ਘਰਾਓ ਕੀਤਾ ਜਾਵੇ ਗਾ ਕਿਉਂਕਿ ਸਰਕਾਰਾਂ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਹੁਣ ਧੱਕੇ ਸ਼ਾਹੀ ਤੇ ਹਮਲਾਵਰ ਰੁਖ ਤਿਆਰ ਕਰਕੇ ਕਿਸਾਨਾਂ ਤੇ ਹੋਰ ਮਿਹਨਤ ਕਾ ਤਬਕਿਆਂ ਉੱਪਰ ਜੋਰ ਅਜਮਾਈ ਕਰ ਰਹੀ ਹੈ ਇਸ ਦਾ ਵਿਰੋਧ ਕਰਨ ਲਈ ਤੇ ਕਿਸਾਨਾਂ ਤੇ ਪਾਏ ਕੇਸ ਰੱਦ ਕਰਾਉਣ ਲਈ 6 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਲਾ ਲੁਧਿਆਣਾ ਵੱਲੋਂ ਤਿਆਰੀ ਕੀਤੀ ਗਈ ,ਮੀਟਿੰਗ ਵਿੱਚ ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਫਿਰਕਾ ਪ੍ਰਸਤੀ ਨੂੰ ਹੋਰ ਵਧਾ ਰਹੀ ਹੈ ਜਿਸ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਪਰ ਸਰਕਾਰ ਵੱਲੋਂ ਫਿਰਕਾ ਪ੍ਰਸਤੀ ਨੂੰ ਵਧਾਉਣ ਖਾਤਰ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਖਾਤਰ ਕੀਤੇ ਗਏ ਬੁੱਲਾ ਸ਼ਾਹ ਦੀ ਮਜਾਰ ਢਾਹੁਣ ਵਰਗੇ ਕੰਮ ਕਰਵਾਉਣੇ ਦੀ ਸਖਤ ਨਿੰਦਾ ਕੀਤੀ ਗਈ ਮੀਟਿੰਗ ਚ ਇਹਨਾਂ ਆਗੂਆਂ ਤੋਂ ਇਲਾਵਾ ਸਕੱਤਰ ਹਰਜੀਤ ਸਿੰਘ ਘਲੋਟੀ, ਸੰਗਠਨ ਸਕੱਤਰ ਚਰਨਜੀਤ ਸਿੰਘ ਫੱਲੇਵਾਲ ,ਜਸਵੀਰ ਸਿੰਘ ਖਟੜਾ, ਅਮਰੀਕ ਸਿੰਘ ਭੂੰਦੜੀ, ਮਨਜੀਤ ਸਿੰਘ ਬੁਢੇਲ, ਮਨਜੀਤ ਸਿੰਘ ਰਾਏਕੋਟ, ਗੁਰਦੇਵ ਸਿੰਘ ਨਾਰੰਗਵਾਲ ਤੇ ਦਰਸ਼ਨ ਸਿੰਘ ਫੱਲੇਵਾਲ ਵੀ ਸ਼ਾਮਿਲ ਹੋਏ

Posted By: Daily Suraj Bureau

Latest News