Daily Suraj

ਪੰਜਾਬੀ

ਜੇਲ੍ਹ ਤੋਂ ਰਿਹਾਈ ਬਾਅਦ ਮਜੀਠੀਆ ਦੀ ਗੁਰੂਘਰ ਹਾਜ਼ਰੀ, ਅਰਦਾਸ ਕਰਕੇ ਜਤਾਇਆ ਧੰਨਵਾਦ

03 Feb, 2026 05:16 PM

ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਨੂੰ ਪਟਿਆਲਾ ਦੀ ਨਾਭਾ ਜੇਲ੍ਹ ਤੋਂ ਬਾਹਰ ਆ ਗਏ। ਇਸ ਮਗਰੋਂ ਉਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਗਨੀਵ ਕੌਰ, ਸੀਨੀਅਰ ਲੀਡਰ ਡਾ. ਦਲਜੀਤ ਚੀਮਾ ਸਣੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ੀਪ ਮੌਜੂਦ ਰਹੀ। ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਮਗਰੋਂ ਮਜੀਠੀਆ ਨੇ ਕਿਹਾ ਕਿ ਮੈਂ ਸਕਿਓਰਿਟੀ ਲਈ ਨਹੀਂ ਤਰਸਦਾ, ਮੈਂ ਗੁਰੂ ਪਾਤਸ਼ਾਹ ‘ਤੇ ਵਿਸ਼ਵਾਸ ਕਰਨ ਵਾਲਾ ਹਾਂ ਤੇ ਬਸ ਪ੍ਰਮਾਤਮਾ ਮੇਰੇ ‘ਤੇ ਮਿਹਰ ਬਣਾਈ ਰੱਖਣ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਹੁਣ ਮਜੀਠੀਆ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾ ਸਕਦੇ ਹਨ। ਜੇਲ੍ਹ ਤੋਂ ਬਾਹਰ ਆਉਂਦਿਆਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇ ਕਿਸੇ ਵੀ ਮੁਲਾਜਮ, ਅਧਿਕਾਰੀ, ਹਵਾਲਾਤੀ ਜਾਂ ਜੇਲ੍ਹ ਵਿੱਚ ਬੰਦ ਕੈਦੀ ਨੂੰ ਮੇਰੇ ਕਾਰਨ ਕੋਈ ਮੁਸ਼ਕਲ ਆਈ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਸੰਤਾਂ ਅਤੇ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਨੇ ਹਮੇਸ਼ਾ ਮੇਰੀ ਪਤਨੀ ਨੂੰ ਚੰਗੀ ਤਰ੍ਹਾਂ ਲੜਨ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਦੇ ਅਸ਼ੀਰਵਾਦ ਬਹੁਤ ਸਨ। ਡੇਰਾ ਬਾਬਾ ਬਿਆਸ ਵਾਲੇ ਮੈਨੂੰ ਮਿਲਣ ਆਏ। ਮੈਂ ਤਾਂ ਮਾੜੇ ਤੋਂ ਮਾੜਾ ਹਾਂ। ਮਜੀਠੀਆ ਨੇ ਕਿਹਾ ਮੇਰੀ ਨਿਗਰਾਨੀ ਲਈ 32 ਕੈਮਰੇ ਲਾਏ ਸਨ। ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਤੂੰ ਵੀ ਇੰਨੇ ਕੈਮਰੇ ਨਹੀਂ ਲਾਏ।

Latest News