ਰੋਇੰਗ ਖਿਡਾਰਨਾਂ ਅਮਨਦੀਪ ਕੌਰ ਅਤੇ ਜੈਨਮ ਰਾਣੀ ਦਾ ਰੱਤੋਕੇ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ
ਲੌਂਗੋਵਾਲ (ਜਗਸੀਰ ਸਿੰਘ) - ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਇਲਾਕੇ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ। ਇਥੋਂ ਪੜੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਇਥੋਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣਾ ਨਾਮ ਚਮਕਾ ਰਹੇ ਹਨ। ਲਗਾਤਾਰ ਮਿਹਨਤ ਕਰਨਾ ਅਤੇ ਅਨੁਸ਼ਾਸਨ ਵਿੱਚ ਰਹਿਣਾ ਉਹਨਾਂ ਨੂੰ ਵਧੀਆ ਜ਼ਿੰਦਗੀ ਵੱਲ ਸੇਧਤ ਕਰ ਰਿਹਾ ਹੈ। ਇਥੋਂ ਦੇ ਪੜੇ ਕਾਫੀ ਖਿਡਾਰੀ ਰੋਇੰਗ ਦੇ ਵਿੱਚ ਵੀ ਆਪਣੇ ਜਲਵੇ ਦਿਖਾ ਰਹੇ ਹਨ। ਇਸੇ ਤਰ੍ਹਾਂ ਰੱਤੋਕੇ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਨਾ ਅਮਨਦੀਪ ਕੌਰ ਅਤੇ ਜੈਨਮ ਰਾਣੀ ਰੋਇੰਗ ਦੇ ਵਿੱਚ ਕਈ ਵਾਰ ਨੈਸ਼ਨਲ ਖੇਡਾਂ ਵਿੱਚ ਭਾਗ ਲੈ ਚੁੱਕੇ ਹਨ। ਪਿਛਲੇ ਦਿਨੀ 43ਵੀਂ ਸੀਨੀਅਰ ਰੋਇੰਗ ਚੈਂਪੀਅਨਸ਼ਿਪ ਮਹਾਰਾਸ਼ਟਰ ਦੇ ਪੂਨਾ ਸ਼ਹਿਰ ਵਿੱਚ ਕਰਵਾਈ ਗਈ। ਜਿਸ ਵਿੱਚ ਪੰਜਾਬ ਦੀ ਟੀਮ ਵਿੱਚ ਚਾਰ ਖਿਡਾਰੀਆਂ ਵਿੱਚੋਂ ਦੋ ਖਿਡਾਰੀ ਅਮਨਦੀਪ ਕੌਰ ਅਤੇ ਜੈਨਮ ਰਾਣੀ ਸਨ। ਇਸ ਟੀਮ ਨੇ 43ਵੀਆਂ ਨੈਸ਼ਨਲ ਸੀਨੀਅਰ ਰੋਇੰਗ ਚੈਂਪੀਅਨਸ਼ਿਪ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਜਿੱਤ ਕਰਕੇ ਰੱਤੋਕੇ ਸਕੂਲ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਅਤੇ ਮਾਨ ਦਾ ਮਾਹੌਲ ਬਣ ਗਿਆ। ਦੋਵਾਂ ਹੋਣਹਾਰ ਖਿਡਾਰਨਾਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਭੁੱਲਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਨੇ ਦੋਵਾਂ ਖਿਡਾਰਨਾਂ ਦੀ ਰੱਜ ਕੇ ਤਾਰੀਫ ਕੀਤੀ। ਇਸ ਮੌਕੇ ਤੇ ਬੋਲਦਿਆਂ ਸਰਪੰਚ ਹਰਦੀਪ ਕੌਰ ਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਤੇ ਮਾਣ ਹੈ। ਸਕੂਲ ਖੇਡ ਇੰਚਾਰਜ ਮੈਡਮ ਕਰਮਜੀਤ ਕੌਰ ਨੇ ਜਿੱਥੇ ਖਿਡਾਰੀਆਂ ਦੀ ਤਾਰੀਫ ਕੀਤੀ,ਉਥੇ ਨਾਲ ਹੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਰੱਤੋਕੇ ਦੇ ਵਿਦਿਆਰਥੀ ਖੇਡਾਂ, ਪੜਾਈ ਅਤੇ ਹੋਰ ਗਤੀਵਿਧਿਆਂ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਕੌਰ,ਸ. ਗੁਰਚਰਨ ਸਿੰਘ, ਸਰਜਾ ਸਿੰਘ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਰਣਜੋਧ ਸਿੰਘ, ਮਨਪ੍ਰੀਤ ਸਿੰਘ, ਵਿਜੇ ਕੁਮਾਰ, ਜਗਪਾਲ ਸਾਹੋਕੇ, ਸਾਹਿਬ ਸਿੰਘ, ਪਾਲੀ ਧਨੌਲਾ, ਮੈਡਮ ਚਰਨਜੀਤ ਕੌਰ, ਰੇਨੂ ਸਿੰਗਲਾ,ਸਤਪਾਲ ਕੌਰ, ਅਮਰਿੰਦਰ ਕੌਰ, ਰਣਜੀਤ ਕੌਰ, ਅਜੀਤਪਾਲ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਬਿੱਟੂ ਸਿੰਘ,ਕਾਕਾ ਸਿੰਘ ਅਤੇ ਸੁਨੀਲ ਕੁਮਾਰ ਹਾਜਰ ਸਨ।
Posted By: Daily Suraj Bureau