ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅਕਾਲੀ ਦਲ ਪਹਿਲੀ ਕਤਾਰ ਵਿਚ ਖੜਾ ਹੋਵੇਗਾ-ਜਥੇ: ਰਣੀਕੇ
- ਪੰਜਾਬ
- 03 May,2025

ਅਟਾਰੀ (ਅੰਮ੍ਰਿਤਸਰ) : ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਲੋਂ ਹਰਿਆਣਾ ਨੂੰ ਵਧੇਰੇ ਪਾਣੀ ਦੇਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ’ਚ ਛੁਰਾ ਮਾਰਨ ਵਾਂਗ ਹੈ ਜੋ ਪੰਜਾਬ ਦੇ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ਉੱਤੇ ਸਾਡੀ ਪਾਰਟੀ ਪਹਿਲਾਂ ਵੀ ਲੜਾਈ ਲੜਦੀ ਆ ਰਹੀ ਹੈ ਤੇ ਅਗਾਂਹ ਵੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਅਕਾਲੀ ਦਲ ਦੇ ਸਮੂਹ ਲੀਡਰ ਸਭ ਤੋਂ ਪਹਿਲੀ ਕਤਾਰ ਵਿਚ ਖੜੇ ਹੋਣਗੇ।
#SavePunjabWater #AkaliDal #PunjabWaterRights #JathedarRanjitSinghRanjeke #PunjabPolitics #WaterCrisisPunjab #FarmersRights #PunjabFirst
Posted By:

Leave a Reply