Daily Suraj

ਪੰਜਾਬੀ

High court ਨੇ 42 ਵਿਧਾਇਕਾਂ ਨੂੰ ਭੇਜਿਆ ਨੋਟਿਸ

19 Feb, 2026 03:18 PM

ਬਿਹਾਰ ਵਿਧਾਨ ਸਭਾ ਦੇ 42 ਵਿਧਾਇਕਾਂ ਨੂੰ ਪਟਨਾ ਹਾਈ ਕੋਰਟ ਨੇ ਨੋਟਿਸ ਭੇਜਿਆ ਹੈ। ਇਨ੍ਹਾਂ ਵਿੱਚ ਸੱਤਾਧਾਰੀ ਪੱਖ ਅਤੇ ਵਿਰੋਧੀ ਧਿਰ ਦੋਵਾਂ ਦੇ ਵਿਧਾਇਕ ਸ਼ਾਮਲ ਹਨ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਨਾਮਜ਼ਦਗੀ ਦੌਰਾਨ ਭਰੇ ਗਏ ਹਲਫਨਾਮਿਆਂ ਵਿੱਚ ਕਈ ਤੱਥ ਛੁਪਾਏ ਸਨ। ਇੰਨਾ ਹੀ ਨਹੀਂ, ਕੁਝ ਵਿਧਾਇਕਾਂ ‘ਤੇ ਵੋਟਿੰਗ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੇ ਵੀ ਇਲਜ਼ਾਮ ਲੱਗੇ ਹਨ। ਕੁਝ ਮਹੀਨੇ ਪਹਿਲਾਂ ਚੋਣ ਹਾਰਨ ਵਾਲੇ ਉਮੀਦਵਾਰਾਂ ਨੇ ਪਟੀਸ਼ਨ ਦਾਇਰ ਕੀਤੀ ਸੀ। ਅੱਜ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਇਨ੍ਹਾਂ 42 ਵਿਧਾਇਕਾਂ ਨੂੰ ਲਿਖਤੀ ਜਵਾਬ ਦੇਣ ਲਈ ਕਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ਵਿਧਾਨ ਸਭਾ ਸਪੀਕਰ ਪ੍ਰੇਮ ਕੁਮਾਰ ਦਾ ਨਾਮ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਮੰਤਰੀ ਵਿਜੇਂਦਰ ਯਾਦਵ, ਸਾਬਕਾ ਮੰਤਰੀ ਜੀਵੇਸ਼ ਮਿਸ਼ਰਾ, ਜੇਡੀਯੂ (JDU) ਵਿਧਾਇਕ ਚੇਤਨ ਆਨੰਦ, ਆਰਜੇਡੀ (RJD) ਵਿਧਾਇਕ ਅਮਰੇਂਦਰ ਪ੍ਰਸਾਦ ਸਮੇਤ 42 ਵਿਧਾਇਕ ਸ਼ਾਮਲ ਹਨ। ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਨਾਮਜ਼ਦਗੀ ਦੌਰਾਨ ਦਾਖਲ ਕੀਤਾ ਗਿਆ ਹਲਫ਼ਨਾਮਾਲੋਕਤੰਤਰੀ ਵਿਵਸਥਾ ਦਾ ਅਹਿਮ ਹਿੱਸਾ ਹੈ। ਵੋਟਰਾਂ ਨੂੰ ਉਮੀਦਵਾਰਾਂ ਦੇ ਪਿਛੋਕੜ, ਜਾਇਦਾਦ ਅਤੇ ਹੋਰ ਵੇਰਵਿਆਂ ਬਾਰੇ ਸਹੀ ਜਾਣਕਾਰੀ ਮਿਲਣੀ ਚਾਹੀਦੀ ਹੈ। ਜੇਕਰ ਇਹ ਜਾਣਕਾਰੀ ਗਲਤ ਦਿੱਤੀ ਗਈ ਹੈ, ਤਾਂ ਇਹ ਇੱਕ ਗੰਭੀਰ ਮਾਮਲਾ ਹੈ।

Posted By: Daily Suraj Bureau

Latest News