Daily Suraj

ਪੰਜਾਬੀ

ਨਵੇਂ ਵਰ੍ਹੇ ਦੀ ਆਮਦ ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

01 Jan, 2026 05:21 PM

ਸੰਗਰੂਰ,(ਜਗਸੀਰ ਸਿੰਘ)- ਹਰ ਸਾਲ ਦੀ ਤਰ੍ਹਾਂ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਨਵੇਂ ਸਾਲ ਦੀ ਆਮਦ ਤੇ ਲਗਾਤਾਰ 26ਵਾਂ ਰਾਤਰੀ ਕੀਰਤਨ ਦਰਬਾਰ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਕਮੇਟੀ, ਪਰਮਿੰਦਰ ਸਿੰਘ ਸੋਬਤੀ, ਗੁਰਵਿੰਦਰ ਸਿੰਘ ਸਰਨਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਵਿੱਚ ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ, ਚਰਨਜੀਤ ਪਾਲ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਕੰਵਲ ਸਿੰਘ, ਗੁਰਮੀਤ ਸਿੰਘ ਸਾਹਨੀ , ਮਨਦੀਪ ਸਿੰਘ ਬੋਨੀ, ਦਲਵੀਰ ਸਿੰਘ ਬਾਬਾ ਤੋਂ ਇਲਾਵਾ ਇਸਤਰੀ ਸਤਿਸੰਗ ਸਭਾਵਾਂ ਵਲੋਂ ਮਾਤਾ ਸਵਰਨ ਕੌਰ, ਗੁਰਲੀਨ ਕੌਰ, ਰੇਖਾ ਰਾਣੀ, ਕਿਰਨ ਦੂਆ, ਮਹਿਕਪ੍ਰੀਤ ਕੌਰ, ਚਾਰੂ, ਪਰਵਿੰਦਰ ਕੌਰ ਅਤੇ ਬੱਚਿਆਂ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ। ਗੁਰਿੰਦਰ ਸਿੰਘ ਗੁਜਰਾਲ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ 52 ਬਚਨਾਂ ਦੀ ਰੌਸ਼ਨੀ ਵਿੱਚ ਸੰਗਤਾਂ ਨੂੰ ਸਤਿਸੰਗਤ, ਦਸਵੰਧ ਅਤੇ ਹੋਰ ਪੇ੍ਰਨਾਵਾਂ ਤੇ ਕਥਾ ਵਿਚਾਰ ਕੀਤੀ। ਸਮੂਹ ਜਥਿਆਂ ਨੂੰ ਗੁਰਮੀਤ ਸਿੰਘ ਨਾਗੀ ਮੁੱਖ ਸੇਵਾਦਾਰ ਭਾਈ ਘਨ੍ਹਈਆ ਜੀ ਸੇਵਾ ਦੱਲ ਅਤੇ ਗੁਰਵਿੰਦਰ ਸਿੰਘ ਬੱਬੀ ਨੇ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਰਾਤ 12 ਵਜੇ ਸ਼ਹਿਰ ਦੀਆਂ ਪ੍ਰਮੁੱਖ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਸਮੇਤ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਨਵੇਂ ਸਾਲ 2026 ਦਾ ਸਵਾਗਤ ਕੀਤਾ। ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਨੇ ਨਵੇਂ ਸਾਲ ਵਿੱਚ ਸਭ ਸੰਗਤਾਂ ਦੀ ਦੇਹ ਅਰੋਗਤਾ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗੁਰਮੀਤ ਸਿੰਘ ਜਨਰਲ ਸਕੱਤਰ ਨੇ ਜਥਿਆਂ, ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਲਗਾਤਾਰ 26 ਸਾਲਾਂ ਤੋਂ ਸੰਗਤਾਂ ਵੱਲੋਂ ਹਰ ਸਾਲ ਤੋਂ ਨਵੇਂ ਸਾਲ ਦੀ ਆਮਦ ਤੇ ਅਜਿਹਾ ਸਮਾਗਮ ਹੋ ਰਿਹਾ ਹੈ ਜਿਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ। ਇਸ ਸਮਾਗਮ ਲਈ ਰਾਜੇਸ਼ ਥਰੇਜਾ ( ਥਰੇਜਾ ਕੰਨਫੈਕਸ਼ਰੀ ) ਅਤੇ ਸਵਰਗੀ ਸੁਰਿੰਦਰ ਸਿੰਘ ਗੁਜਰਾਲ ਵੱਲੋਂ ਸੰਗਤਾਂ ਲਈ ਸੈਂਡਵਿਚ,ਦੁੱਧ ਅਤੇ ਗੁਲਾਬ ਜਾਮੁਨ ਦੇ ਲੰਗਰ ਦੀ ਸੇਵਾ ਕੀਤੀ ਗਈ। ਸਮਾਗਮ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 12.30 ਵਜੇ ਸ਼ਬਦ ਚੌਕੀ ਪ੍ਭਾਤ ਫੇਰੀ ਦੇ ਰੂਪ ਵਿੱਚ ਕੱਢੀ ਗਈ ਜਿਸ ਵਿੱਚ ਸੰਗਤਾਂ ਨੇ ਸ਼ਬਦਾਂ ਰਾਹੀਂ ਅਧਿਆਤਮਿਕ ਮਾਹੌਲ਼ ਸਿਰਜ ਦਿੱਤਾ। ਗੁਰਕੰਵਲ ਸਿੰਘ, ਰਾਜਵਿੰਦਰ ਸਿੰਘ ਲੱਕੀ, ਹਰਜੀਤ ਸਿੰਘ ਢੀਂਗਰਾ, ਮਨਵਿੰਦਰ ਸਿੰਘ, ਗੁਰਸਿਮਰਨ ਸਿੰਘ ਗੁਜਰਾਲ, ਹਰਵਿੰਦਰ ਸਿੰਘ ਪੱਪੂ, ਦਲਵੀਰ ਸਿੰਘ ਬਾਬਾ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਦਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਜੀਤ ਸਿੰਘ, ਹਰਵਿੰਦਰ ਸਿੰਘ ਲੱਕੀ ਸੋਬਤੀ , ਅਰਵਿੰਦ ਸਿੰਘ ਪੱਪੂ, ਮਨਜਿੰਦਰ ਸਿੰਘ ਆਦਿ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ। ਰਸਤੇ ਵਿੱਚ ਪਰਵਿੰਦਰ ਕੌਰ, ਬਸੰਤ ਪੀ੍ਤ ਸਿੰਘ, ਨਾਨਕਪੁਰਾ ਮਹੱਲਾ ਵੱਲੋਂ ਸੰਗਤਾਂ ਦੀ ਮਿਸ਼ਠਾਨ ਪ੍ਰਸ਼ਾਦ ਨਾਲ ਸੇਵਾ ਕੀਤੀ ਗਈ ਜਿਨਾਂ ਨੂੰ ਪ੍ਰਬੰਧਕਾਂ ਵੱਲੋਂ ਜਸਵਿੰਦਰ ਸਿੰਘ ਪਿ੍ੰਸ, ਗੁਰਵਿੰਦਰ ਸਿੰਘ ਸਰਨਾ ਤੇ ਹੋਰਾਂ ਨੇ ਸਨਮਾਨਿਤ ਕੀਤਾ ਗਿਆ।‌ਸੁਰਿੰਦਰ ਪਾਲ ਸਿੰਘ ਸਿਦਕੀ ਸੰਚਾਲਕ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।੍ਹੈ ਸੁਸਾਇਟੀ ਸਰਪ੍ਰਸਤ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸਭ ਦੇ ਘਰਾਂ ਵਿੱਚ ਸੁਖ ਸ਼ਾਂਤੀ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਹਰਪ੍ਰੀਤ ਸਿੰਘ ਐਡਵੋਕੇਟ, ਚਰਨਕਮਲ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਨਰਿੰਦਰ ਸਿੰਘ ਬੱਬੂ, ਸਾਹਿਬ ਅਵੀਨੀਤ ਸਿੰਘ, ਪ੍ਰਭਜੋਤ ਸਿੰਘ ਖਾਲਸਾ, ਡਾ ਇੰਦਰਮਨਜੋਤ ਸਿੰਘ, ਬਲਜੋਤ ਸਿੰਘ, ਮਨਿੰਦਰ ਪਾਲ ਸਿੰਘ, ਚੰਨਣ ਸਿੰਘ, ਕੁਲਜੀਤ ਸਿੰਘ ਸਿੱਧੂ, ਮਨਜੀਤ ਕੌਰ, ਮਧੂ ਸ਼ਰਮਾ, ਜੋਗਿੰਦਰ ਕੌਰ, ਅਮਰੀਕ ਕੌਰ, ਡਾ ਇੰਦਰਜੋਤ ਕੌਰ, ਮਨਪ੍ਰੀਤ ਕੌਰ, ਡਾ ਹਰਸਿਮਰਨ ਕੌਰ, ਏਕਜੋਤ ਕੌਰ, ਵਰਿੰਦਰ ਕੌਰ, ਸਤਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ ਢੀਂਗਰਾ, ਇੰਦਰਪਾਲ ਕੌਰ, ਕਮਲਪ੍ਰੀਤ ਕੌਰ, ਗੁਰਮੀਤ ਕੌਰ, ਰਵਨੀਤ ਕੌਰ , ਗੁਰਵਿੰਦਰ ਕੌਰ, ਜਸਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।

Posted By: Daily Suraj Bureau

Latest News