Daily Suraj

ਪੰਜਾਬੀ

ਅਮਰੀਕਾ–Venezuela ਤਣਾਅ: US ਹਮਲੇ ‘ਚ ਮਾਦੁਰੋ ਅਤੇ ਪਤਨੀ ਕਾਬੂ, ਵੱਡੀ ਸਥਿਤੀ

03 Jan, 2026 05:24 PM

ਦੇਸ਼ ਵਿੱਚ ‘ਬਾਹਰੀ ਗੜਬੜੀ ਦੀ ਸਥਿਤੀ’ ਦਾ ਐਲਾਨ:ਰੂਸ ਨੇ ਦੱਸਿਆ ‘ਹਥਿਆਰਬੰਦ ਹਮਲਾ’
ਕਾਰਾਕਸ, 
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੈਰਾਨੀਜਨਕ ਐਲਾਨ ਕਰਦਿਆਂ ਦੱਸਿਆ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕੀ ਸੁਰੱਖਿਆ ਬਲਾਂ ਨੇ ਇੱਕ ਵੱਡੇ ਆਪਰੇਸ਼ਨ ਦੌਰਾਨ ਕਬਜ਼ੇ ਵਿੱਚ ਲੈ ਲਿਆ ਹੈ।
ਟਰੰਪ ਅਨੁਸਾਰ, ਅਮਰੀਕੀ ਫੌਜ ਨੇ ਵੈਨੇਜ਼ੁਏਲਾ ਅਤੇ ਉਸਦੇ ਲੀਡਰ ’ਤੇ ਵੱਡੇ ਪੱਧਰ ਦਾ ਹਮਲਾ (large-scale strike) ਕੀਤਾ, ਜਿਸ ਤੋਂ ਬਾਅਦ ਮਾਦੁਰੋ ਨੂੰ ਕਾਬੂ ਕਰਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਟਰੰਪ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਵਿੱਚ ਮਾਦੁਰੋ ਦੀ ਪਤਨੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਚੰਡੀਗੜ੍ਹ
328 ਪਾਵਨ ਸਰੂਪਾਂ ਦਾ ਮਾਮਲਾ: FIR ਸਿੱਖ ਸੰਸਥਾ ਦੇ ਅਧਿਕਾਰ ਖੇਤਰ ਵਿੱਚ ‘ਸਿਧੀ ਦਖ਼ਲਅੰਦਾਜ਼ੀ’: ਧਾਮੀ'
ਦਰਅਸਲ ਵੈਨੇਜ਼ੁਏਲਾ ਦੀ ਸਰਕਾਰ ਨੇ ਅਮਰੀਕਾ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸ਼ਨੀਵਾਰ ਤੜਕੇ ਦੇਸ਼ ਦੀਆਂ ਕਈ ਨਾਗਰਿਕ ਅਤੇ ਫੌਜੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ।ਰਾਜਧਾਨੀ ਕਾਰਾਕਸ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ ਦੇ 2 ਵਜੇ ਦੇ ਕਰੀਬ ਘੱਟੋ-ਘੱਟ ਸੱਤ ਜ਼ੋਰਦਾਰ ਧਮਾਕੇ ਸੁਣੇ ਗਏ ਅਤੇ ਅਸਮਾਨ ਵਿੱਚ ਨੀਵੀਂ ਉਡਾਣ ਭਰਦੇ ਜਹਾਜ਼ ਦੇਖੇ ਗਏ।
ਸ਼ਨੀਵਾਰ ਨੂੰ ਵੈਨੇਜ਼ੁਏਲਾ ਦੇ ਕਰਾਕਸ ਵਿੱਚ ਧਮਾਕਿਆਂ ਅਤੇ ਘੱਟ ਉਡਾਣ ਵਾਲੇ ਜਹਾਜ਼ਾਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਲਾ ਕਾਰਲੋਟਾ ਹਵਾਈ ਅੱਡੇ 'ਤੇ ਧੂੰਆਂ ਉੱਠਿਆ। ਏਪੀ/ਪੀਟੀਆਈ ਫੋਟੋ।
ਸ਼ਨੀਵਾਰ ਨੂੰ ਵੈਨੇਜ਼ੁਏਲਾ ਦੇ ਕਰਾਕਸ ਵਿੱਚ ਧਮਾਕਿਆਂ ਅਤੇ ਘੱਟ ਉਡਾਣ ਵਾਲੇ ਜਹਾਜ਼ਾਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਲਾ ਕਾਰਲੋਟਾ ਹਵਾਈ ਅੱਡੇ 'ਤੇ ਧੂੰਆਂ ਉੱਠਿਆ। ਏਪੀ/ਪੀਟੀਆਈ ਫੋਟੋ।
ਇਨ੍ਹਾਂ ਧਮਾਕਿਆਂ ਕਾਰਨ ਸ਼ਹਿਰ ਦੀਆਂ ਕਈ ਇਮਾਰਤਾਂ ਹਿੱਲ ਗਈਆਂ ਅਤੇ ਫੌਜੀ ਟਿਕਾਣਿਆਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਇਸ ਹਮਲੇ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰਦਿਆਂ ‘ਸਟੇਟ ਆਫ ਐਕਸਟਰਨਲ ਡਿਸਟਰਬੈਂਸ’ (ਬਾਹਰੀ ਗੜਬੜੀ ਦੀ ਸਥਿਤੀ) ਦਾ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਸਮਰਥਕਾਂ ਨੂੰ ਇਸ ਸਾਮਰਾਜਵਾਦੀ ਹਮਲੇ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਹੀ ਵੈਨੇਜ਼ੁਏਲਾ ਵਿੱਚ ਸਿੱਧੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ, ਜਿਸ ਨੂੰ ਉਹ ਨਸ਼ਾ ਤਸਕਰੀ ਵਿਰੁੱਧ ਜੰਗ ਦਾ ਹਿੱਸਾ ਦੱਸ ਰਹੇ ਹਨ। ਮਾਦੁਰੋ ਦਾ ਕਹਿਣਾ ਹੈ ਕਿ ਅਮਰੀਕਾ ਅਸਲ ਵਿੱਚ ਵੈਨੇਜ਼ੁਏਲਾ ਦੀ ਸੱਤਾ ਬਦਲ ਕੇ ਇੱਥੋਂ ਦੇ ਤੇਲ ਭੰਡਾਰਾਂ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ’ਤੇ ਪਹੁੰਚ ਗਿਆ ਹੈ ਅਤੇ ਖੇਤਰ ਵਿੱਚ ਜੰਗ ਵਰਗੇ ਹਾਲਾਤ ਬਣ ਗਏ ਹਨ।
ਉਧਰ ਦੂਜੇ ਪਾਸੇ ਇੱਕ ਅਮਰੀਕੀ ਅਧਿਕਾਰੀ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਸੰਯੁਕਤ ਰਾਜ ਵੈਨੇਜ਼ੁਏਲਾ ਦੇ ਅੰਦਰ ਹਮਲੇ ਕਰ ਰਿਹਾ ਹੈ। ਅਧਿਕਾਰੀ, ਜੋ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲ ਰਿਹਾ ਸੀ, ਨੇ ਵੇਰਵੇ ਨਹੀਂ ਦਿੱਤੇ।

Posted By: Daily Suraj Bureau

Latest News