Daily Suraj

ਪੰਜਾਬੀ

ਸਰਪੰਚ ਬਚਿੰਤ ਸਿੰਘ ਡੁਮੇਲੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

31 Dec, 2025 03:04 PM

ਫਗਵਾੜਾ (ਅਸ਼ੋਕ ਸ਼ਰਮਾ) ਫਗਵਾੜਾ ਦੇ ਨਜਦੀਕ ਪਿੰਡ ਡੁਮੇਲੀ ਦੇ ਸਰਪੰਚ ਬਚਿੰਤ ਸਿੰਘ ਦੇ ਅਚਾਨਕ ਹੋਏ ਦੇਹਾਂਤ ਨੂੰ ਲੈ ਕੇ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਆਗੂਆਂ ਅਤੇ ਬੀ.ਡੀ.ਪੀ.ਓ. ਦਫਤਰ ਫਗਵਾੜਾ ਦੇ ਸਟਾਫ ਵਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ,ਮੀਤ ਪ੍ਰਧਾਨ ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਜਨਰਲ ਸਕੱਤਰ ਆਗਿਆਪਾਲ ਸਿੰਘ ਅਤੇ ਕੈਸ਼ੀਅਰ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਤੋਂ ਇਲਾਵਾ ਬੀ.ਡੀ.ਪੀ.ਓ.ਲਖਵਿੰਦਰ ਕਲੇਰ, ਸੁਲੱਖਣ ਸਿੰਘ ਟੀ.ਸੀ.,ਮਲਕੀਤ ਚੰਦ ਪੰਚਾਇਤ ਸਕੱਤਰ, ਜੇ.ਈ. ਅਮਨਦੀਪ ਕੈਲੇ, ਏ.ਪੀ.ਓ.ਸੁਰਿੰਦਰ ਪਾਲ ਸਿੰਘ ਬਘਾਣਾ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ। ਉਹਨਾਂ ਕਿਹਾ ਕਿ ਸਰਪੰਚ ਬਚਿੰਤ ਸਿੰਘ ਜਿੱਥੇ ਮਿਲਣਸਾਰ ਸੁਭਾਅ ਵਾਲੇ ਨੇਕ ਸ਼ਖਸੀਅਤ ਸਨ, ਉੱਥੇ ਹੀ ਅਗਾਂਹ ਵਧੂ ਸੋਚ ਦੇ ਮਾਲਕ ਵੀ ਸਨ। ਜਿਸ ਦੇ ਚਲਦਿਆਂ ਉਹਨਾਂ ਨੇ ਪਿੰਡ ਦਾ ਕਾਫੀ ਵਿਕਾਸ ਕਰਵਾਇਆ। ਉਹਨਾਂ ਦੱਸਿਆ ਕਿ ਸਰਪੰਚ ਬਚਿੰਤ ਸਿੰਘ ਨੇ ਪਿੰਡ ਦੇ ਨੌਜਵਾਨਾਂ ਨੂੰ ਸੇਧ ਦੇਣ ਲਈ ਖੇਡ ਗਰਾਉਂਡ ਦਾ ਕਾਫੀ ਸੁਧਾਰ ਕੀਤਾ। ਜਿਸ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਰਪੰਚ ਬਚਿੰਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਦੇ ਨਾਲ ਹੀ ਸਮਾਜ ਨੂੰ ਵੀ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਸੁਦੀਸ਼ ਕੁਮਾਰ ਵੀ.ਡੀ.ਓ., ਸੁਰਿੰਦਰ ਕੁਮਾਰ ਸੰਮਤੀ ਪਟਵਾਰੀ, ਜਸਕਰਨ ਵਰਮਾ ਮਗਨਰੇਗਾ ਟੀ.ਏ.,ਰਵਿੰਦਰ ਸਿੰਘ,ਮਨਜੀਤ ਸਿੰਘ, ਮੁਲਖਰਾਜ, ਮਹਿੰਦਰ ਪਾਲ, ਨੀਲਮ ਰਾਣੀ, ਠੇਕੇਦਾਰ ਅਜੀਤ ਸਿੰਘ, ਠੇਕੇਦਾਰ ਜੋਗੀ ਲਾਲ, ਠੇਕੇਦਾਰ ਪੁਸ਼ਪਿੰਦਰ ਸਿੰਘ ਆਦਿ ਵੀ ਸ਼ਾਮਲ ਸਨ।

Posted By: Daily Suraj Bureau

Latest News