Daily Suraj

ਪੰਜਾਬੀ

ਐਫਸਫੋਰਡ ’ਚ ਛੁਰੇਬਾਜ਼ੀ ਦੀ ਘਟਨਾ ’ਚ ਇੱਕ ਵਿਅਕਤੀ ਦੀ ਮੌਤ

27 May, 2025 09:23 PM

ਵੈਨਕੂਵਰ ਤੋਂ ਚੜਦੇ ਪਾਸੇ ਸਥਿਤ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਫਸਫੋਰਡ ਸ਼ਹਿਰ ਦੀ ਇੱਕ ਪਾਰਕ ’ਚ ਐਤਵਾਰ ਦੀ ਰਾਤ ਨੂੰ ਤਕਰੀਬਨ 7 30 ਵਜੇ ਛੁਰੇਬਾਜ਼ੀ ਦੀ ਇੱਕ ਘਟਨਾ ’ਚ ਇੱਕ ਨੌਜਵਾਨ ਦੇ ਮਾਰੇ ਜਾਣ ਦੀ ਸੂਚਨਾ ਹੈ। 

ਪ੍ਰਾਪਤ ਵੇਰਵਿਆਂ ਮੁਤਾਬਿਕ ਐਫਸਫੋਰਡ ਪੁਲਿਸ ਨੂੰ 2600 ਬਲਾਕ ’ਚ ਬਣੇ ਲਾਰਚ ਪਾਰਕ ’ਚ ਛੁਰੇਬਾਜ਼ੀ ਦੀ ਘਟਨਾ ’ਚ ਇੱਕ ਵਿਅਕਤੀ ਦੇ ਗੰਭੀਰ ਰੂਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਅਤੇ ਐਂਬੂਲੈਂਸ ਵੱਲੋਂ ਜ਼ਖ਼ਮੀ ਹੋਏ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਵਧੇਰੇ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸਬੰਧੀ ਦੋ ਸ਼ਕੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।|

#StabbingIncident #AfsfordCrime #Violence #PoliceInvestigation #LocalSafety #CrimeNews #PunjabNews #BreakingNews #Justice


Latest News