Daily Suraj

ਪੰਜਾਬੀ

CJI ਸੂਰਿਆ ਕਾਂਤ ਦੀ ਸਹੁੰ ਚੁੱਕ ਸਮਾਰੋਹ, ਬਣੇਗਾ ਖਾਸ ਮੌਕਾ

22 Nov, 2025 08:02 PM

ਜਸਟਿਸ ਸੂਰਿਆ ਕਾਂਤ ਭਾਰਤ ਦੇ 53ਵੇਂ ਚੀਫ਼ ਜਸਟਿਸ (CJI) ਬਣਨਗੇ। 52ਵੇਂ CJI, ਭੂਸ਼ਣ ਆਰ. ਗਵਈ ਦਾ ਕਾਰਜਕਾਲ 23 ਨਵੰਬਰ ਨੂੰ ਖਤਮ ਹੋ ਰਿਹਾ ਹੈ। ਸੂਰਿਆ ਕਾਂਤ 24 ਨਵੰਬਰ ਨੂੰ CJI ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਭਵਨ ਵਿਖੇ ਹੋਣ ਵਾਲੇ ਸਮਾਰੋਹ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਮਾਗਮ ਵਿੱਚ ਛੇ ਦੇਸ਼ਾਂ ਦੇ ਜੱਜ ਅਤੇ ਮੁੱਖ ਜੱਜ ਸ਼ਾਮਲ ਹੋਣਗੇ। ਇਹ ਭਾਰਤ ਵਿੱਚ ਕਿਸੇ ਸੀਜੇਆਈ ਦਾ ਪਹਿਲਾ ਅਜਿਹਾ ਸਹੁੰ ਚੁੱਕ ਸਮਾਗਮ ਹੈ।

ਜਸਟਿਸ ਸੂਰਿਆ ਕਾਂਤ ਭਾਰਤ ਦੇ 53ਵੇਂ ਚੀਫ਼ ਜਸਟਿਸ (CJI) ਵਜੋਂ ਸਹੁੰ ਚੁੱਕਣਗੇ, ਜੋ ਚੀਫ਼ ਜਸਟਿਸ ਬੀਆਰ ਗਵਈ ਦੀ ਥਾਂ ਲੈਣਗੇ। 24 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਅਗਲੇ ਚੀਫ਼ ਜਸਟਿਸ ਵਜੋਂ ਜਸਟਿਸ ਸੂਰਿਆ ਕਾਂਤ ਦੇ ਸਹੁੰ ਚੁੱਕ ਸਮਾਗਮ ਵਿੱਚ ਕਈ ਦੇਸ਼ਾਂ ਦੇ ਜਸਟਿਸ ਤੇ ਚੀਫ਼ ਜਸਟਿਸ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਕੋਈ ਅੰਤਰਰਾਸ਼ਟਰੀ ਵਫ਼ਦ ਕਿਸੇ ਭਾਰਤੀ ਚੀਫ਼ ਜਸਟਿਸ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਵੇਗਾ। ਮੀਡੀਆ ਰਿਪੋਰਟਸ ਅਨੁਸਾਰ ਜਸਟਿਸ ਕਾਂਤ ਦੇ ਸਹੁੰ ਚੁੱਕ ਸਮਾਗਮ ਵਿੱਚ ਵਿਦੇਸ਼ੀ ਵਫ਼ਦ ਵਿੱਚ ਭੂਟਾਨ, ਕੀਨੀਆ, ਮਲੇਸ਼ੀਆ, ਮਾਰੀਸ਼ਸ, ਨੇਪਾਲ ਅਤੇ ਸ੍ਰੀਲੰਕਾ ਦੇ ਮੁੱਖ ਜੱਜ, ਸੁਪਰੀਮ ਕੋਰਟ ਦੇ ਜੱਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ।


Posted By: Daily Suraj Bureau

Latest News