Daily Suraj

ਪੰਜਾਬੀ

ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ਪੋਸਟ ਨੇ ਸਿਆਸੀ ਗਲਿਆਰਿਆਂ ‘ਚ ਹਲਚਲ ਮਚਾਈ

09 Jan, 2026 12:49 PM

ਡਾ. ਨਵਜੋਤ ਕੌਰ ਸਿੱਧੂ ਦੀ ਮੁਅੱਤਲੀ ਤੋਂ ਬਾਅਦ ਪਾਈ ਪੋਸਟ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਪਾਇਆ ਹੈ, ਜਿਸ ਵਿੱਚ ਉਨ੍ਹਾਂ ਸ਼ਾਇਰਾਨਾ ਅੰਦਾਜ਼ ’ਚ ਕਿਹਾ ,‘‘ਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ, ਜਦੋਂ ਰੁਖ਼ ਹਵਾਵਾਂ ਨੇ ਬਦਲ ਲਿਆ ਤਾਂ ਖ਼ਾਕ ਉਹ ਵੀ ਹੋ ਜਾਣਗੇ, ਹੁਣ ਗੱਲ ਰੁਤਬੇ ਦੀ ਹੋ ਗਈ ਹੈ, ਹੁਣ ਚਾਲ ਵੀ ਵੱਡੀ ਤੇ ਖੇਡ ਵੀ ਖ਼ਤਮ, ਇਹ ਹੈ ਬਾਤ।’’ ਇਹ ਪੋਸਟ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਗਰਮਾਹਟ ਭਰਨ ਵਾਲੀ ਹੈ, ਕਿਉਂਕਿ ਅਜਿਹੀ ਪੋਸਟ ਡਾ. ਨਵਜੋਤ ਕੌਰ ਸਿੱਧੂ ਦੀ ਮੁਅੱਤਲੀ ਤੋਂ ਬਾਅਦ ਪਹਿਲੀ ਵਾਰੀ ਪਾਈ ਗਈ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਆਪਣੇ ਕਾਮੇਡੀ ਸ਼ੋਅ ਦੀਆਂ ਪੋਸਟਾਂ ਹੀ ਪਾਉਂਦੇ ਸਨ ਜਾਂ ਫਿਰ ਖਿਡਾਰੀਆਂ ਨਾਲ ਪੋਸਟਾਂ ਸਾਂਝੀਆਂ ਕਰਦੇ ਸਨ। ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਸਿੰਘ ਗਾਂਧੀ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਚੁੱਪ ਨਹੀਂ ਬੈਠਾ ਉਹ ਸਗੋਂ ਆਪਣੀ ਅਗਲੀ ਸਿਆਸੀ ਪਾਰੀ ਖੇਡੇਗਾ, ਉਹ ਗੱਲ ਵੱਖ ਹੈ ਕਿ ਉਹ ਕਿਸ ਮੰਚ ਤੋਂ ਪਾਰੀ ਖੇਡੇਗਾ। ਉਨ੍ਹਾਂ ਕਿਹਾ ਕਿ ਇਹ ਉਸ ਦਾ ਅਧਿਕਾਰ ਹੈ ਉਹ ਕਿਸੇ ਵੀ ਪਾਰਟੀ ਵਿੱਚ ਜਾਵੇ, ਉਸ ਦੇ ਅੰਦਰ ਸਿਆਸੀ ਅੱਗ ਹੈ, ਲੋਕਾਂ ਨੂੰ ਲੱਗਦਾ ਹੈ ਕਿ ਉਹ ਚੁੱਪ ਬੈਠਾ ਹੈ ਪਰ ਉਹ ਚੁੱਪ ਕਦੇ ਨਹੀਂ ਬੈਠਾ, ਇਹ ਪੋਸਟ ਵੀ ਉਸ ਦੇ ਅੰਦਰਲੀ ਅੱਗ ਨੂੰ ਦਰਸਾ ਰਹੀ ਹੈ।

Latest News