ਈਡੀ ਨੇ ਗੁਜਰਾਤ ਸਮਾਚਾਰ ਦੇ ਮਾਲਕ ਬਾਹੂਬਲੀ ਸ਼ਾਹ ਨੂੰ ਹਿਰਾਸਤ ਵਿਚ ਲਿਆ
ਅਹਿਮਦਾਬਾਦ : ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉੱਘੇ ਗੁਜਰਾਤੀ ਅਖ਼ਬਾਰ ‘ਗੁਜਰਾਤ ਸਮਾਚਾਰ’ ਦੇ ਮਾਲਕਾਂ ਵਿਚੋਂ ਇਕ ਬਾਹੂਬਲੀ ਸ਼ਾਹ ਨੂੰ ਮਾਲਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਹਿਰਾਸਤ ਵਿਚ ਲਿਆ ਹੈ।
ਬਾਹੂਬਲੀ ਸ਼ਾਹ ਲੋਕ ਪ੍ਰਕਾਸ਼ਨ ਲਿਮਟਿਡ ਦੇ ਡਾਇਰੈਕਟਰਾਂ ਵਿਚੋਂ ਇਕ ਹੈ, ਜਿਸ ਕੋਲ ਗੁਜਰਾਤ ਸਮਾਚਾਰ ਦੀ ਮਾਲਕੀ ਹੈ। ਸ਼ਾਹ ਦਾ ਵੱਡਾ ਭਰਾ ਸ਼੍ਰੇਆਂਸ਼ ਸ਼ਾਹ ਰੋਜ਼ਨਮਾਚੇ ਦਾ ਪ੍ਰਬੰਧਕੀ ਸੰਪਾਦਕ ਹੈ। ਗੁਜਰਾਤ ਸਮਾਚਾਰ ਟੀਵੀ (ਜੀਐੱਸਟੀਵੀ) ਦੀਆਂ ਡਿਜੀਟਲ ਸੇਵਾਵਾਂ ਦੇ ਮੁਖੀ ਤੁਸ਼ਾਰ ਦਵੇ ਨੇ ਕਿਹਾ ਕਿ ਈਡੀ ਨੇ ਬਾਹੂਬਲੀ ਸ਼ਾਹ ਨੂੰ ਸ਼ੁੱਕਰਵਾਰ ਵੱਡੇ ਤੜਕੇ ਹਿਰਾਸਤ ਵਿਚ ਲਿਆ ਹੈ। ਜੀਐੱਸਟੀਵੀ ਇਕ ਗੁਜਰਾਤੀ ਨਿਊਜ਼ ਚੈਨਲ ਹੈ, ਜਿਸ ਨੂੰ ਸ਼੍ਰੇਆਂਸ਼ ਸ਼ਾਹ ਚਲਾਉਂਦਾ ਹੈ।
ਦਵੇ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਈਡੀ ਸ਼ਾਹ ਨੂੰ ਪਹਿਲਾਂ ਵੀਐੈੱਸ ਹਸਪਤਾਲ ਲੈ ਕੇ ਗਈ ਤੇ ਮਗਰੋਂ ਸਿਹਤ ਵਿਗੜਨ ’ਤੇ ਸ਼ਹਿਰ ਦੇ ਜ਼ਾਇਡਸ ਹਸਪਤਾਲ ਤਬਦੀਲ ਕੀਤਾ ਗਿਆ। ਕਾਲੇ ਧਨ ਵਿਰੋਧੀ ਸੰਘੀ ਏਜੰਸੀ ਨੇ ਅਜੇ ਤੱਕ ਆਪਣੀ ਇਸ ਕਾਰਵਾਈ ਪਿਛਲੇ ਕਾਰਨਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਗੁਜਰਾਤ ਸਮਾਚਾਰ ਦੇ ਇਕ ਮੁਲਾਜ਼ਮ ਨੇ ਕਿਹਾ ਕਿ ਈਡੀ ਨੇ ਸ਼ਾਹ ਨੂੰ ਸ਼ੁੱਕਰਵਾਰ ਤੜਕੇ ਗ੍ਰਿਫ਼ਤਾਰ ਕੀਤਾ ਤੇ ਉਹ ਇਸ ਵੇਲੇ ਹਸਪਤਾਲ ਵਿਚ ਹੈ। ਆਮਦਨ ਕਰ ਵਿਭਾਗ ਨੇ ਅਹਿਮਦਾਬਾਦ ਵਿੱਚ GSTV ਅਹਾਤੇ ਦੀ ਕਰੀਬ 36 ਘੰਟਿਆਂ ਤੱਕ ਤਲਾਸ਼ੀ ਲਈ।
#EDRaid #BahubaliShah #GujaratSamachar #MediaUnderScanner #MoneyLaundering #FinancialFraud #NewsOwnerArrested
Posted By: Daily Suraj Bureau