ਬਿਜਲੀ ਮੰਤਰੀ ਹਰਭਜਨ ਸਿੰਘ ਦਾ ਵੱਡਾ ਐਲਾਨ, 200 KV ਦੇ 64 ਟਰਾਂਸਫ਼ਾਰਮਰ ਬਠਿੰਡਾ ਜ਼ੋਨ ਨੂੰ ਦਿੱਤੇ ਜਾਣਗੇ
- ਪੰਜਾਬ
- 06 May,2025

ਬਠਿੰਡਾ : ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਵਾਸਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੱਤ ਜ਼ਿਲ੍ਹਿਆ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬਠਿੰਡਾ ਜ਼ੋਨ ਵਾਸਤੇ ਅਹਿਮ ਫ਼ੈਸਲਾ ਲਿਆ ਹੈ। ਮੰਤਰੀ ਨੇ ਕਿਹਾ ਕਿ ਬਠਿੰਡਾ ਜੋਨ ’ਚ ਸੱਤ ਜਿਲ੍ਹੇ ਪੈਂਦੇ ਹਨ, ਇਨ੍ਹਾਂ ਸੱਤ ਜਿਲ੍ਹਿਆਂ ਦੇ ਅਧਿਕਾਰੀ ਮੀਟਿੰਗ ਹਾਜ਼ਰ ਹੋਏ । ਉਨ੍ਹਾਂ ਕਿਹਾ ਕਿ Paddy ਸੀਜ਼ਨ ਆਉਣ ਵਾਲਾ ਹੈ, ਅਸੀਂ ਸਾਰਾ ਰੀਵਿਊ ਕੀਤਾ ਹੈ, ਸਾਡੇ ਕੋਲ ਸਾਰੇ ਉਚਿਤ ਪ੍ਰਬੰਧ ਹਨ, ਜੋ ਇਸ ਜ਼ੋਨ ਵਾਸਤੇ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਿਜਲੀ ਦੀ ਸਪਲਾਈ ’ਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ, ਉਹ ਭਾਵੇ ਐਗਰੀਕਲਚਰ ਜਾਂ ਕਮਰਸ਼ੀਅਲ ਹੋਵੇ ਉਸ ਲਈ ਨਿਰਵਿਘਨ ਸਪਲਾਈ ਦੇਣ ਵਾਸਤੇ ਤਿਆਰ ਹਾਂ। ਸਾਡੇ ਥਰਮਲ ਪਲਾਟਾਂ ’ਤੇ ਕੋਲੇ ਦੇ ਭੰਡਾਰ ਹਨ, ਅਸੀਂ ਸੋਲਰ ਐਨਰਜੀ ਨੂੰ ਬੜਾਵਾ ਦੇ ਰਹੇ ਹਾਂ।
ਮੰਤਰੀ ਹਰਭਜਨ ਨੇ ਕਿਹਾ ਕਿ ਅੱਜ ਬਠਿੰਡਾ ਜ਼ੋਨ ਵਾਸਤੇ ਅਹਿਮ ਫ਼ੈਸਲਾ ਲਿਆ ਗਿਆ ਹੈ। ਇਥੇ ਮੋਬਾਇਲ ਟਰਾਂਸਫ਼ਾਰਮਰ ਦੇਣ ਦੀ ਸ਼ੁਰੂਆਤ ਕੀਤੀ ਹੈ। ਕੁਝ ਕੁ ਮੋਬਾਇਲ ਟਰਾਂਸਫਾਰਮ ਸਾਡੇ ਕੋਲ ਪਹਿਲ ਹੀ ਚੱਲ ਰਹੇ ਸਨ, 200 ਕੇਵੀ ਦੇ 64 ਟਰਾਂਸਫ਼ਾਰਮਰ ਬਠਿੰਡਾ ਜ਼ੋਨ ਨੂੰ ਦੇਵਾਂਗੇ, ਤਾਂ ਕਿ ਕਿਸੇ ਟਰਾਂਸਫ਼ਾਰਮਰ ਦੇ ਸੜ ਜਾਣ ਕਾਰਨ , ਬਿਜਲੀ ਦੀ ਸਪਲਾਈ ਬੰਦ ਹੁੰਦੀ ਹੈ ਤਾਂ ਸਾਡੀ ਇੱਕ ਵੈਨ ਸਿੱਧੀ ਉਸ ਥਾਂ ’ਤੇ ਜਾਏਗੀ, ਪਹਿਲਾਂ ਟਰਾਂਸਫ਼ਾਰਮਰ ਨੂੰ ਬਦਲੇਗੀ ਤੇ ਉਥੇ ਕੁਝ ਸਮੇਂ ’ਚ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ। ਇਹ ਸਪਲਾਈ ਜਦੋਂ ਤੱਕ ਅਸੀਂ ਉਸ ਟਰਾਂਸਫ਼ਾਰਮਰ ਨੂੰ ਠੀਕ ਨਹੀਂ ਕਰਵਾ ਦਿੰਦੇ ਉਨ੍ਹਾਂ ਚਿਰ ਸਪਲਾਈ ਚਾਲੂ ਰਹੇਗੀ।
#PunjabElectricity #BathindaZone #PowerInfrastructure #HarbhajanSingh #TransformersAllocation #ElectricityReform #PunjabGovernment #PowerSupply
Posted By:

Leave a Reply