Daily Suraj

ਪੰਜਾਬੀ

ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਕੂਚ

06 Dec, 2024 05:30 AM

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਬੀਤੇ ਕਈ ਮਹੀਨਿਆਂ ਤੋਂ ਡਟੇ ਕਿਸਾਨ ਅੱਜ ਦਿੱਲੀ ਕੂਚ ਕਰ ਰਹੇ ਹਨ। 101 ਕਿਸਾਨਾਂ ਦਾ ਪਹਿਲਾ ਜਥਾ ਹੱਥਾਂ ‘ਚ ਕਿਸਾਨੀ ਝੰਡੇ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਕਿਸਾਨਾਂ ਨੇ ਹਰਿਆਣਾ ਸਰਕਾਰ ਵਲੋਂ ਲਾਈ ਹੋਈ ਪਹਿਲੀ ਬੈਰੀਕੇਡਿੰਗ ਤੋੜੀ ਅਤੇ ਅੱਗੇ ਵਧੇ।
ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕ ਦਿੱਤਾ ਹੈ। ਉਨ੍ਹਾਂ ਨੂੰ ਵਾਪਸ ਪਰਤਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸਾਨ ਅੱਗੇ ਨਾ ਵਧਣ ਅਤੇ ਪਿੱਛੇ ਹਟ ਜਾਣ ਨਹੀਂ ਤਾ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਵਿਚਾਲੇ ਹੀ ਇਕ ਕਿਸਾਨ ਬੈਰੀਕੇਡਿੰਗ ‘ਤੇ ਬਣੇ ਸ਼ੈੱਡ ‘ਤੇ ਚੜ੍ਹ ਗਿਆ। ਪੁਲਸ ਨੇ ਉਸ ਨੂੰ ਚਿਤਾਵਨੀ ਦੇ ਕੇ ਹੇਠਾਂ ਉਤਾਰ ਦਿੱਤਾ।

Posted By: Daily Suraj Bureau

Latest News