Daily Suraj

ਪੰਜਾਬੀ

ਅੰਮ੍ਰਿਤਸਰ ‘ਚ ਪੁਲਿਸ ਦਾ ਆਪ੍ਰੇਸ਼ਨ ਪ੍ਰਹਾਰ, ਮੁਕਾਬਲੇ ਦੌਰਾਨ ਬਦਮਾਸ਼ ਜ਼ਖ਼ਮੀ

22 Jan, 2026 06:08 PM

ਕਤਲ ਦੇ ਦੋਸ਼ ‘ਚ ਫਰਾਰ ਮੁਲਜ਼ਮ ਕਾਬੂ ਅੰਮ੍ਰਿਤਸਰ, ਗੈਂਗਸਟਰਾਂ ਖ਼ਿਲਾਫ਼ ਪੰਜਾਬ (Punjab) ਪੁਲਿਸ ਦੀ ਸਖ਼ਤ ਕਾਰਵਾਈ ਜਾਰੀ ਹੈ।ਪੰਜਾਬ ਪੁਲਿਸ ਦੇ ਗੈਂਗਸਟਰਾਂ ਵਿਰੁੱਧ ਕਾਰਵਾਈ ਦੇ ‘ਆਪ੍ਰੇਸ਼ਨ ਪ੍ਰਹਾਰ’ ਦੇ ਤੀਜੇ ਦਿਨ ਅੰਮ੍ਰਿਤਸਰ ‘ਚ ਪੁਲਿਸ ਮੁਕਾਬਲਾ ਹੋਇਆ। ਇਸ ਦੌਰਾਨ ਗੈਂਗਸਟਰ ਜਸਪਾਲ ਉਰਫ਼ ਭੱਟੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ। ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਖਮੀ ਮੁਲਜ਼ਮ ਜਸਪਾਲ ਉਰਫ਼ ਭੱਟੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ‘ਤੇ ਲਗਭਗ ਇੱਕ ਸਾਲ ਪਹਿਲਾਂ ਕਪੂਰਥਲਾ ਵਿੱਚ ਕਤਲ ਦਾ ਮਾਮਲਾ ਦਰਜ ਹੈ। ਉਹ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਸੀ। ਅੱਜ ਪੁਲਿਸ ਨੂੰ ਸੂਚਨਾ ਮਿਲੀ ਕਿ ਦੇ ਦੋਸ਼ ‘ਚ ਫਰਾਰ ਮੁਲਜ਼ਮ ਭੱਟੀ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਇੱਕ ਪੁਲਿਸ ਟੀਮ ਉੱਥੇ ਭੇਜੀ ਗਈ। ਟੀਮ ਨੇ ਓਥੇ ਪਹੁੰਚ ਕੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਿਸ ਨੂੰ ਦੇਖ ਕੇ ਗੋਲੀ ਚਲਾ ਦਿੱਤੀ।ਡੀਆਈਜੀ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ, ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਗੋਲੀ ਜਸਪਾਲ ਉਰਫ਼ ਭੱਟੀ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਕੇ ਡਿੱਗ ਪਿਆ। ਪੁਲਿਸ ਨੇ ਉਸਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਉਸਦੀ ਦੀ ਹਾਲਤ ਸਥਿਰ ਹੈ।ਦੱਸ ਦਈਏ ਕਿ ਇਹ ਆਪਰੇਸ਼ਨ ਪ੍ਰਹਾਰ ਦੌਰਾਨ ਛੇਵਾਂ ਮੁਕਾਬਲਾ ਹੈ। ਡੀਜੀਪੀ ਗੌਰਵ ਯਾਦਵ ਨੇ ਗੈਂਗਸਟਰਾਂ ਵਿਰੁੱਧ ਜੰਗ ਦਾ ਐਲਾਨ ਕਰਦੇ ਹੋਏ 72 ਘੰਟੇ ਦੇ ‘ਆਪਰੇਸ਼ਨ ਪ੍ਰਹਾਰ’ ਦਾ ਐਲਾਨ ਕੀਤਾ ਸੀ। ਅੱਜ ਆਪਰੇਸ਼ਨ ਪ੍ਰਹਾਰ ਦਾ ਆਖਰੀ ਦਿਨ ਹੈ।

Posted By: Daily Suraj Bureau

Latest News