Daily Suraj

ਪੰਜਾਬੀ

ਅੰਡਰ ਵਾਟਰ ਮੈਟਰੋ ਦੇ ਉਦਘਾਟਨ 'ਚ ਮਮਤਾ ਬੈਨਰਜੀ ਨੂੰ ਨਹੀਂ ਦਿੱਤਾ ਸੱਦਾ

13 Feb, 2020 05:30 AM

ਕੋਲਕਾਤਾ, 13 ਫਰਵਰੀ - ਕੋਲਕਾਤਾ ਦੇ ਲੋਕਾਂ ਨੂੰ ਅੱਜ ਲੰਬੇ ਇੰਤਜ਼ਾਰ ਮਗਰੋਂ ਈਸਟ-ਵੈਸਟ ਪ੍ਰਾਜੈਕਟ ਦੀ ਸੌਗਾਤ ਮਿਲਣ ਜਾ ਰਹੀ ਹੈ। ਰੇਲ ਮੰਤਰੀ ਪਿਓਸ਼ ਗੋਇਲ ਅੱਜ ਸ਼ਾਮ ਇਸ ਨੂੰ ਹਰੀ ਝੰਡੀ ਦਿਖਾਉਣਗੇ। ਇਹ ਪ੍ਰਾਜੈਕਟ ਕਰੀਬ 16 ਕਿਲੋਮੀਟਰ ਲੰਬਾ ਹੈ, ਜੋ ਸਾਲਟ ਲੇਕ ਸਟੇਡੀਅਮ ਤੋਂ ਹਾਵੜਾ ਮੈਦਾਨ ਤੱਕ ਫੈਲਿਆ ਹੈ। ਮੈਟਰੋ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾ ਹੀ ਇਸ 'ਤੇ ਵਿਵਾਦ ਖੜਾ ਹੋ ਗਿਆ ਹੈ। ਵਿਵਾਦ ਇਸ ਗੱਲ ਨੂੰ ਲੈ ਕੇ ਹੈ ਕਿ ਉਦਘਾਟਨ ਕਾਰਡ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਮ ਨਹੀਂ ਹੈ। ਇਸ ਗੱਲ ਨੂੰ ਲੈ ਕੇ ਟੀ.ਐਮ.ਸੀ. ਸਮੇਤ ਮਮਤਾ ਬੈਨਰਜੀ ਵੀ ਨਾਰਾਜ਼ ਹੈ।

Posted By: Daily Suraj Bureau

Latest News